ਆਸਟ੍ਰੇਲੀਆ ਦੀਆਂ ਉੱਤਰੀ ਖੇਤਰ ਦੀਆਂ ਸਰਹੱਦਾਂ 18 ਮਹੀਨਿਆਂ ਲਈ ਬੰਦ
Tuesday, Aug 11, 2020 - 06:25 PM (IST)

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਉੱਤਰੀ ਖੇਤਰ (NT) ਦੇ ਮੁੱਖ ਮੰਤਰੀ ਮਾਈਕਲ ਗਨਰ ਨੇ ਘੋਸ਼ਣਾ ਕੀਤੀ ਹੈ ਕਿ ਖੇਤਰ ਦੀਆਂ ਘਰੇਲੂ ਸਰਹੱਦਾਂ ਨੂੰ ਘੱਟੋ ਘੱਟ 18 ਮਹੀਨਿਆਂ ਲਈ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਜਾਵੇਗਾ।ਸਮਾਚਾਰ ਏਜੰਸ਼ੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ, ਗਨਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਐਨ.ਟੀ. ਦੀ ਕੋਰੋਨਾਵਾਇਰਸ ਬਾਰਡਰ ਬੰਦ ਦੀ ਯੋਜਨਾ ਨੂੰ ਲਾਗੂ ਕਰਨ ਲਈ ਹੋਰ ਪੁਲਿਸ ਦੀ ਭਰਤੀ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਐਨ.ਟੀ. ਦੀਆਂ ਸਰਹੱਦਾਂ ਬੰਦ ਹੋ ਗਈਆਂ ਹਨ ਅਤੇ ਰਾਜਾਂ ਤੇ ਪ੍ਰਦੇਸ਼ਾਂ ਦੀ ਸੂਚੀ ਬੰਦ ਹੋ ਗਈ ਹੈ। ਬੰਦ ਦੀ ਮਿਆਦ ਘਟਣ ਦੀ ਬਜਾਏ ਵੱਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਸਰਹੱਦ ਫਿਰ ਦੁਬਾਰਾ ਕਦੋਂ ਖੁੱਲ੍ਹੀ ਹੋਵੇਗੀ ਇਸ ਬਾਰੇ 18 ਮਹੀਨਿਆਂ ਦਾ ਇੱਕ "ਰੂੜ੍ਹੀਵਾਦੀ" ਅਨੁਮਾਨ ਸੀ।ਮੌਜੂਦਾ ਪਾਬੰਦੀਆਂ ਦੇ ਤਹਿਤ ਵਿਕਟੋਰੀਆ ਅਤੇ ਸਿਡਨੀ ਤੋਂ ਆਉਣ ਵਾਲੇ ਸਾਰੇ ਯਾਤਰੀਆਂ, ਜਿੱਥੇ ਕੋਵਿਡ-19 ਦਾ ਕਮਿਊਨਿਟੀ ਟ੍ਰਾਂਸਮਿਸ਼ਨ ਜਾਰੀ ਹੈ - ਨੂੰ ਐਨ.ਟੀ. ਵਿਚ ਪਹੁੰਚਣ 'ਤੇ ਆਪਣੇ ਖਰਚੇ 'ਤੇ ਹੋਟਲ ਕੁਆਰੰਟੀਨ ਦੇ ਦੋ ਹਫਤੇ ਪੂਰੇ ਕਰਨੇ ਪੈਣਗੇ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਵਿਡ-19 ਦੇ 44 ਨਵੇਂ ਮਾਮਲੇ ਦਰਜ
ਗਨਰ ਨੇ ਆਸਟ੍ਰੇਲੀਆ ਦੇ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਟੈਲੀਵੀਜ਼ਨ ਦੇ ਹਵਾਲੇ ਨਾਲ ਕਿਹਾ,“ਅਸੀਂ ਵਿਕਟੋਰੀਆ ‘ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਈ ਹੈ।'' ਉਹਨਾਂ ਨੇ ਅੱਗੇ ਕਿਹਾ,"ਹਰ ਵਸਨੀਕ ਨੂੰ ਮੇਰੀ ਸਲਾਹ ਹੈ ਜੇਕਰ ਤੁਸੀਂ ਕੁਝ ਕਰ ਸਕਦੇ ਹੋ, ਤਾਂ ਇੱਥੇ ਖੇਤਰ ਵਿਚ ਰਹੋ। ਤੁਸੀਂ ਇੱਥੇ ਸੁਰੱਖਿਅਤ ਹੋ, ਕਿਤੇ ਨਾ ਜਾਓ।" ਇਸ ਦੇ ਇਲਾਵਾ ਗਨਰ ਨੇ ਕਿਹਾ,"ਜੇਕਰ ਤੁਸੀਂ ਕਰ ਸਕਦੇ ਹੋ, ਤਾਂ ਕ੍ਰਿਸਮਿਸ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ ਨੂੰ ਰੱਦ ਕਰੋ, ਉੱਤਰੀ ਖੇਤਰ ਵਿਚ ਰਹੋ।"
ਐਨ.ਟੀ. ਵਿਚ ਕੋਵਿਡ-19 ਦੇ ਸਿਰਫ 33 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਆਸਟ੍ਰੇਲੀਆ ਦੇ ਅੱਠ ਰਾਜਾਂ ਅਤੇ ਖੇਤਰਾਂ ਵਿਚੋਂ ਬਹੁਤ ਘੱਟ ਅਤੇ ਜ਼ੀਰੋ। ਗਨਰ ਨੇ ਕਿਹਾ ਕਿ ਐਨ.ਟੀ. ਦੀਆਂ ਸਰਹੱਦਾਂ ਨੂੰ ਬੰਦ ਰੱਖਣ ਦਾ ਫੈਸਲਾ ਖੇਤਰ ਦੀ ਕਮਜ਼ੋਰ ਸਵਦੇਸ਼ੀ ਵਸੋਂ ਦੀ ਰੱਖਿਆ ਲਈ ਲਿਆ ਗਿਆ ਸੀ।ਉਹਨਾਂ ਨੇ ਕਿਹਾ,"ਟੈਰੀਟੋਰੀਅਸ ਪਹਿਲਾਂ। ਮੈਨੂੰ ਲੱਗਦਾ ਹੈ ਕਿ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਦੁਨੀਆ ਦੇ ਕੁਝ ਸਭ ਤੋਂ ਕਮਜ਼ੋਰ ਲੋਕ ਸੁਰੱਖਿਅਤ ਰਹਿਣ।"