ਬੈਗ ''ਚ ''ਬੰਬ'' ! ਪੂਰਾ ਏਅਰਪੋਰਟ ਕਰਵਾਉਣਾ ਪਿਆ ਖ਼ਾਲੀ, MIA ਤੋਂ ਬਾਹਰ ਵੱਲ ਭੱਜੇ ਲੋਕ
Monday, Jan 26, 2026 - 11:41 AM (IST)
ਇੰਟਰਨੈਸ਼ਨਲ ਡੈਸਕ- ਭਿਆਨਕ ਬਰਫ਼ੀਲੇ ਤੂਫ਼ਾਨ ਵਿਚਾਲੇ ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਸ਼ਾਮ ਨੂੰ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ (MIA) ਦੇ ਦੱਖਣੀ ਟਰਮੀਨਲ ਵਿੱਚ ਇੱਕ ਸ਼ੱਕੀ ਲਵਾਰਿਸ ਬੈਗ ਮਿਲਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਣਾ ਪਿਆ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਭਗ 6 ਵਜੇ ਵਾਪਰੀ ਜਦੋਂ ਡਿਪਾਰਚਰ ਏਰੀਆ 'ਚ ਗੇਟ ਨੰਬਰ 21 ਦੇ ਕੋਲ ਇੱਕ ਲਵਾਰਿਸ ਬੈਗ ਬਾਰੇ ਸੂਚਨਾ ਮਿਲੀ।
ਸਾਵਧਾਨੀ ਵਜੋਂ ਅਧਿਕਾਰੀਆਂ ਨੇ ਯਾਤਰੀਆਂ ਅਤੇ ਸਟਾਫ਼ ਨੂੰ ਇਮਾਰਤ ਤੋਂ ਜਿੰਨਾ ਹੋ ਸਕੇ ਦੂਰ ਜਾਣ ਦੇ ਹੁਕਮ ਦਿੱਤੇ। ਇੱਕ ਚਸ਼ਮਦੀਦ ਅਨੁਸਾਰ ਹਵਾਈ ਅੱਡੇ ਦੇ ਅੰਦਰ ਪਟਾਕੇ ਵਰਗੀ ਆਵਾਜ਼ ਸੁਣਾਈ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਵਿੱਚ ਭਾਰੀ ਡਰ ਅਤੇ ਭਾਜੜ ਵਾਲੀ ਸਥਿਤੀ ਬਣ ਗਈ।
ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਡੁੱਬ ਗਈ ਕਿਸ਼ਤੀ ! 350 ਤੋਂ ਵੱਧ ਲੋਕ ਸੀ ਸਵਾਰ, ਕਈਆਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ
ਇਸ ਸੁਰੱਖਿਆ ਆਪਰੇਸ਼ਨ ਦੌਰਾਨ ਕੌਨਕੋਰਸ G, H ਅਤੇ J ਲਈ ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨੀਸਟ੍ਰੇਸ਼ਨ (TSA) ਚੈੱਕਪੁਆਇੰਟ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਸਨ। ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਉਡਾਣਾਂ ਵਿੱਚ ਦੇਰੀ ਹੋਣ ਦੀ ਚਿਤਾਵਨੀ ਅਤੇ ਵਾਧੂ ਸਮਾਂ ਲੈ ਕੇ ਚੱਲਣ ਦੀ ਸਲਾਹ ਦਿੱਤੀ ਹੈ।
ਮਿਆਮੀ-ਡੇਡ ਸ਼ੈਰਿਫ ਦੇ ਦਫ਼ਤਰ ਨੇ ਪੂਰੇ ਇਲਾਕੇ ਦੀ ਸੁਰੱਖਿਆ ਜਾਂਚ ਕੀਤੀ ਤੇ ਜਾਂਚ ਤੋਂ ਬਾਅਦ ਸਭ ਕੁਝ ਸਹੀ ਪਾਏ ਜਾਣ 'ਤੇ 'ਆਲ ਕਲੀਅਰ' ਦਾ ਸੰਕੇਤ ਦਿੱਤਾ ਗਿਆ ਅਤੇ ਰੱਦ ਕੀਤੇ ਗਏ ਚੈੱਕਪੁਆਇੰਟਾਂ ਨੂੰ ਮੁੜ ਖੋਲ੍ਹਿਆ ਗਿਆ। ਜ਼ਿਕਰਯੋਗ ਹੈ ਕਿ ਇਹ ਘਟਨਾ ਹਵਾਈ ਅੱਡੇ 'ਤੇ ਕੁਝ ਦਿਨ ਪਹਿਲਾਂ ਫੈਲੀ ਬੰਬ ਦੀ ਅਫ਼ਵਾਹ ਤੋਂ ਬਾਅਦ ਵਾਪਰੀ ਹੈ, ਜਿੱਥੇ ਇੱਕ ਮੁਸਾਫ਼ਰ ਵੱਲੋਂ ਆਪਣੇ ਬੈਗ ਵਿੱਚ ਬੰਬ ਹੋਣ ਬਾਰੇ ਕੀਤੇ ਗਏ ਮਜ਼ਾਕ ਕਾਰਨ ਹੰਗਾਮਾ ਹੋ ਗਿਆ ਸੀ। ਫਿਲਹਾਲ ਹਵਾਈ ਅੱਡੇ 'ਤੇ ਸਥਿਤੀ ਆਮ ਵਾਂਗ ਹੈ, ਪਰ ਸੁਰੱਖਿਆ ਜਾਂਚ ਕਾਰਨ ਕਈ ਉਡਾਣਾਂ ਦੇ ਸਮੇਂ ਵਿੱਚ ਵਿਘਨ ਪਿਆ ਹੈ।
ਇਹ ਵੀ ਪੜ੍ਹੋ- ਟੇਕਆਫ਼ ਕਰਦਿਆਂ ਹੀ ਕ੍ਰੈਸ਼ ਹੋ ਗਿਆ ਸਵਾਰੀਆਂ ਨਾਲ ਭਰਿਆ ਜਹਾਜ਼ ! US 'ਚ ਤੂਫ਼ਾਨ ਕਾਰਨ ਵਾਪਰਿਆ ਹਾਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
