ਮੈਕਸੀਕੋ ਦੇ ਰਾਸ਼ਟਰਪਤੀ ਤੀਜੀ ਵਾਰ 'ਕੋਰੋਨਾਵਾਇਰਸ' ਨਾਲ ਸੰਕਰਮਿਤ

Monday, Apr 24, 2023 - 06:06 PM (IST)

ਮੈਕਸੀਕੋ ਸਿਟੀ (ਏਜੰਸੀ): ਮੈਕਸੀਕੋ ਦੇ ਰਾਸ਼ਟਰਪਤੀ ਆਂਡ੍ਰੇਸ ਮੈਨੁਅਲ ਲੋਪੇਜ਼ ਓਬਰਾਡੋਰ ਤੀਜੀ ਵਾਰ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਇਸ ਕਾਰਨ ਉਹਨਾਂ ਨੇ ਯੁਕਾਟਨ ਪ੍ਰਾਇਦੀਪ ਦੇ ਆਪਣੇ ਦੌਰੇ ਨੂੰ ਮੁਅੱਤਲ ਕਰ ਦਿੱਤਾ ਹੈ। ਰਾਸ਼ਟਰਪਤੀ ਓਬਰਾਡੋਰ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ। ਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ''ਇਹ ਗੰਭੀਰ ਨਹੀਂ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ: ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪਰਤਿਆ ਭਾਰਤੀ ਪਰਬਤਾਰੋਹੀ ਦਾ ਸਾਹ, ਹਾਲਤ ਅਜੇ ਵੀ ਨਾਜ਼ੁਕ

ਇਸ ਤੋਂ ਪਹਿਲਾਂ ਸਥਾਨਕ ਪ੍ਰੈੱਸ ਨੇ ਖ਼ਬਰ ਦਿੱਤੀ ਸੀ ਕਿ ਓਬਰਾਡੋਰ (69) ਐਤਵਾਰ ਸਵੇਰੇ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ ਪਰ ਰਾਸ਼ਟਰਪਤੀ ਦੇ ਬੁਲਾਰੇ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ। ਓਬਰਾਡੋਰ ਨੇ ਅਤੀਤ ਵਿੱਚ ਮੰਨਿਆ ਹੈ ਕਿ ਉਸ ਨੂੰ ਦਿਲ ਦੀ ਸਮੱਸਿਆ ਹੈ। ਉਸਨੇ ਕਿਹਾ ਕਿ ਉਹ ਮੈਕਸੀਕੋ ਸਿਟੀ ਵਿੱਚ “ਕੁਝ ਦਿਨਾਂ ਲਈ” ਆਪਣੇ ਆਪ ਨੂੰ ਇਕਾਂਤਵਾਸ ਵਿਚ ਰੱਖੇਗਾ। ਪਹਿਲਾਂ ਉਹ 2021 ਦੇ ਸ਼ੁਰੂ ਵਿੱਚ ਅਤੇ ਫਿਰ ਜਨਵਰੀ 2022 ਵਿੱਚ ਸੰਕਰਮਿਤ ਪਾਇਆ ਗਿਆ ਸੀ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News