ਮੈਕਸੀਕੋ ਦੇ ਨਾਈਟ ਕਲੱਬ 'ਚ ਗੋਲੀਬਾਰੀ, 15 ਲੋਕਾਂ ਦੀ ਮੌਤ

Saturday, Mar 09, 2019 - 11:13 PM (IST)

ਮੈਕਸੀਕੋ ਦੇ ਨਾਈਟ ਕਲੱਬ 'ਚ ਗੋਲੀਬਾਰੀ, 15 ਲੋਕਾਂ ਦੀ ਮੌਤ

ਗੁਆਨਾਜੁਆਟੋ— ਮੱਧ ਮੈਕਸੀਕੋ ਦੇ ਇਕ ਨਾਈਟ ਕਲੱਬ 'ਚ ਹੋਈ ਗੋਲੀਬਾਰੀ 'ਚ 15 ਲੋਕਾਂ ਦੀ ਮੌਤ ਹੋ ਗਈ। ਪ੍ਰੋਸੀਕਿਊਟਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪਬਲਿਕ ਪ੍ਰੋਸੀਕਿਊਟਰ ਦਫਤਰ ਦੇ ਬੁਲਾਰੇ ਜੁਆਨ ਜੋਸ ਮਾਰਟਿਨੇਜ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਗੋਲੀਬਾਰੀ 'ਚ ਚਾਰ ਹੋਰ ਲੋਕ ਜ਼ਖਣੀ ਹੋ ਗਏ ਹਨ। ਨਾਈਟ ਕਲੱਬ ਗੁਆਨਾਜੁਆਟੋ ਸੂਬੇ 'ਚ ਸਥਿਤ ਹੈ, ਜਿਥੇ ਅਧਿਕਾਰੀਆਂ ਨੇ ਈਂਧਨ ਚੋਰੀ 'ਚ ਸ਼ਾਮਲ ਅਪਰਾਧਿਕ ਗਿਰੋਹਾਂ ਦੇ ਖਿਲਾਫ ਇਕ ਮੁਹਿੰਮ ਸ਼ੁਰੂ ਕੀਤੀ ਹੈ।


author

Baljit Singh

Content Editor

Related News