ਮੈਕਸੀਕੋ ਸਿਟੀ : ਖੂਹ 'ਚੋਂ ਮਿਲੀਆਂ 44 ਲਾਸ਼ਾਂ, ਮਚਿਆ ਹੜਕੰਪ

09/15/2019 2:08:56 PM

ਮੈਕਸੀਕੋ ਸਿਟੀ (ਬਿਊਰੋ)— ਮੈਕਸੀਕੋ ਸਿਟੀ ਵਿਚ ਐਤਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ 44 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਹ ਲਾਸ਼ਾਂ ਜਲਿਸਕੋ ਨੇੜੇ ਖੂਹ ਵਿਚੋਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇਹ ਲਾਸ਼ਾਂ ਪਲਾਸਟਿਕ ਦੇ 119 ਬੈਗਾਂ ਵਿਚ ਛੋਟੇ-ਛੋਟੇ ਟੁੱਕੜਿਆਂ ਵਿਚ ਲੁਕੋਈਆਂ ਗਈਆਂ ਸਨ। ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਜਗ੍ਹਾ ਤੋਂ ਬਦਬੂ ਆਈ, ਉਨ੍ਹਾਂ ਨੇ ਤੁਰੰਤ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। 

PunjabKesari

ਮੌਕੇ 'ਤੇ ਪਹੁੰਚੀ ਪੁਲਸ ਨੇ ਹੁਣ ਤੱਕ 44 ਲਾਸ਼ਾਂ ਬਰਾਮਦ ਕੀਤੀਆਂ ਹਨ। ਸੁਰੱਖਿਆ ਕੈਬਨਿਟ ਦੇ ਪ੍ਰਮੁੱਖ ਮੈਸੇਡੋਨਿਓ ਤਾਮੇਜ਼ ਗੁਆਜਾਰਡੋ ਨੇ ਕਿਹਾ ਕਿ ਫੌਰੈਂਸਿਕ ਮਾਹਰਾਂ ਨੇ 9 ਲਾਸ਼ਾਂ ਦੇ ਪੂਰੇ ਅਵਸ਼ੇਸ਼ ਅਤੇ 16 ਦੇ ਅੰਸ਼ਕ ਅਵਸ਼ੇਸ਼ਾਂ ਦੇ ਨਾਲ 6 ਸਿਰ ਅਤੇ 6 ਪਿੱਠਾਂ ਦੀ ਖੋਜ ਕੀਤੀ ਹੈ। ਹਾਲੇ ਵੀ ਕੁਝ ਲਾਸ਼ਾਂ ਦੀ ਖੋਜ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿੰਨੀਆਂ ਵੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਉਹ ਟੁੱਕੜਿਆਂ ਵਿਚ ਹਨ। ਇਨ੍ਹਾਂ ਟੁੱਕੜਿਆਂ ਨੂੰ ਜੋੜ ਕੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari

ਉੱਧਰ ਇਕ ਸਥਾਨਕ ਸੰਗਠਨ ਨੇ ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉੱਥੇ ਕੁਝ ਹੋਰ ਮਾਹਰ ਭੇਜਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਕਸੀਕੋ ਸਿਟੀ ਵਿਚ ਕਈ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਸਾਲ ਵੱਡੀ ਗਿਣਤੀ ਵਿਚ ਲਾਸ਼ਾਂ ਮਿਲਣ ਦੀ ਇਹ ਦੂਜੀ ਘਟਨਾ ਹੈ।


Vandana

Content Editor

Related News