ਇਸ ਟਰਾਂਸਜੈਂਡਰ ਸੁੰਦਰੀ ਨੇ ਜਿੱਤਿਆ ''ਮਿਸ ਮੈਕਸੀਕੋ'' ਦਾ ਖਿਤਾਬ

07/29/2019 5:59:54 PM

ਮੈਕਸੀਕੋ ਸਿਟੀ (ਬਿਊਰੋ)—  ਦੁਨੀਆ ਵਿਚ ਹੁੰਦੇ ਸੁੰਦਰਤਾ ਮੁਕਾਬਲਿਆਂ ਵਿਚ ਅਕਸਰ ਕੁੜੀਆਂ ਅਤੇ ਔਰਤਾਂ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਰਿਹਾ ਹੈ। ਇਸ ਵਾਰ ਮੈਕਸੀਕੋ ਵਿਚ ਆਯੋਜਿਤ ਸੁੰਦਰਤਾ ਮੁਕਾਬਲੇ ਵਿਚ ਵਿਲੱਖਣ ਸ਼ੁਰੂਆਤ ਦੇਖਣ ਨੂੰ ਮਿਲੀ। ਇੱਥੇ ਇਕ ਟਰਾਂਸਜੈਂਡਰ ਸੁੰਦਰੀ ਨੂੰ 'ਮਿਸ ਮੈਕਸੀਕੋ' ਖਿਤਾਬ ਦਿੱਤਾ ਗਿਆ। ਰੈੱਡ ਬਾਥਿੰਗ ਸੂਟ ਦੇ ਨਾਲ ਪਰੇਡ ਮੁਕਾਬਲੇ ਦੀ ਸ਼ਾਮ ਪਰੇਡ ਕਰਦੀਆਂ ਸੁੰਦਰੀਆਂ ਨੇ ਮਨੁੱਖੀ ਅਧਿਕਾਰ ਅਤੇ ਜਲਵਾਯੂ ਤਬਦੀਲੀ 'ਤੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਸਟੇਜ 'ਤੇ ਹਾਰੀਆਂ ਹੋਈਆਂ ਸੁੰਦਰੀਆਂ ਵੱਲੋਂ ਥੋੜ੍ਹਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। 

PunjabKesari

ਇਸ ਪਰੇਡ ਅਤੇ ਵਿਰੋਧ ਵਿਚ ਪੱਛਮੀ ਮੈਕਸੀਕੋ ਰਾਜ ਦੇ ਕੋਲਾਮਾ ਤੋਂ ਸਾਂਵਲੇ ਰੰਗ ਦੀ ਸੁੰਦਰੀ ਨੂੰ 'ਮਿਸ ਟਰਾਂਸ ਬਿਊਟੀ ਮੈਕਸੀਕੋ 2019' ਚੁਣਿਆ ਗਿਆ। ਇਵਾਨਾ ਕੈਜ਼ਾਰੇਸ ਆਪਣਾ ਨਾਮ ਸੁਣਦੇ ਹੀ ਮੁਸਕੁਰਾ ਪਈ ਅਤੇ ਉਨ੍ਹਾਂ ਨੇ ਬਿਊਟੀ ਤਾਜ ਪਹਿਨਿਆ। ਸੁੰਦਰਤਾ ਮੁਕਾਬਲੇ ਦਾ ਇਹ ਦੂਜਾ ਐਡੀਸ਼ਨ ਸੀ, ਇਸ ਮੁਕਾਬਲੇ ਦਾ ਉਦੇਸ਼ ਮੈਕਸੀਕੋ ਵਿਚ ਟਰਾਂਸਜੈਂਡਰਾਂ ਦੀ ਮਜ਼ਬੂਤੀ ਅਤੇ ਦੇਸ਼ ਵਿਚ ਉਨ੍ਹਾਂ ਨੂੰ ਹੋਰ ਸਵੀਕਾਰਯੋਗ ਬਣਾਉਣਾ ਸੀ।

PunjabKesari

ਗੌਰਤਲਬ ਹੈ ਕਿ ਮੈਕਸੀਕੋ ਟਰਾਂਸਜੈਂਡਰਾਂ ਲਈ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ। ਇਕ ਸਥਾਨਕ ਐੱਲ.ਜੀ.ਬੀ.ਟੀ. ਰਾਈਟਸ ਗਰੁੱਪ ਲੇਟਰਾ ਐੱਸ. ਮੁਤਾਬਕ 2013 ਤੋਂ 2018 ਤੱਕ 261 ਟਰਾਂਸਜੈਂਡਰ ਔਰਤਾਂ ਦੀ ਹੱਤਿਆ ਕੀਤੀ ਗਈ। ਸੁੰਦਰਤਾ ਮੁਕਾਬਲੇ ਦਾ ਵੀਕੈਂਡ ਕਾਫੀ ਸ਼ਾਨਦਾਰ ਰਿਹਾ। ਸੁੰਦਰੀਆਂ ਨੇ ਖੇਤਰੀ ਪਹਿਰਾਵੇ ਅਤੇ ਮੇਕਅੱਪ ਨਾਲ ਆਪਣਾ-ਆਪਣਾ ਪ੍ਰਦਰਸ਼ਨ ਕੀਤਾ। ਮਿਸ ਕੋਲਿਮਾ ਨੇ ਚੀਤੇ ਦੀ ਛਾਪ ਵਾਲਾ ਪਹਿਰਾਵਾ ਪਹਿਨਿਆ ਸੀ, ਉੱਥੇ ਮਿਸ ਬਜਾਜ ਕੈਲੀਫੋਰਨੀਆ ਦੇ ਪਹਿਰਾਵੇ 'ਤੇ ਅੰਗੂਰ ਦੀਆਂ ਆਕ੍ਰਿਤੀਆਂ ਬਣੀਆਂ ਸਨ। ਅਸਲ ਵਿਚ ਉਨ੍ਹਾਂ ਦੇ ਰਾਜ ਦੀ ਅੰਗੂਰ ਦੀ ਬਣੀ ਸ਼ਰਾਬ ਕਾਫੀ ਮਸ਼ਹੂਰ ਹੈ। 

PunjabKesari

ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਸਾਰੀਆਂ 21 ਟਰਾਂਸਜੈਂਡਰ ਬਿਊਟੀ ਕਵੀਨਸ ਨੇ ਮੈਕਸੀਕੋ ਦੇ ਵੱਖ-ਵੱਖ ਰਾਜਾਂ ਦੀ ਨੁਮਾਇੰਦਗੀ ਕੀਤੀ। ਇਹ ਮੁਕਾਬਲਾ ਤਿੰਨ ਪੜਾਆਂ ਵਿਚ ਰੱਖਿਆ ਗਿਆ ਸੀ। ਮੁਕਾਬਲੇ ਦਾ ਬਿਕਨੀ ਵੀਅਰ, ਖੇਤਰੀ ਪਹਿਰਾਵੇ ਅਤੇ ਰਸਮੀ ਪਹਿਰਾਵੇ ਦੇ ਆਧਾਰ 'ਤੇ ਮੁਲਾਂਕਣ ਕੀਤਾ ਗਿਆ। 27 ਸਾਲਾ ਇਵਾਨਾ ਕੈਜਾਰੇਸ ਨੇ ਦੂਜੇ ਸਥਾਨ ਦੀ ਮਿਸ ਬਜਾਜ ਕੈਲੀਫੋਰਨੀਆ ਅਤੇ ਤੀਜੇ ਸਥਾਨ ਦੀ ਮਿਸ ਮੈਕਸੀਕੋ ਸਿਟੀ ਨੂੰ ਹਰਾ ਕੇ ਤਾਜ ਆਪਣੇ ਨਾਮ ਕੀਤਾ। 

PunjabKesari

ਜਿੱਤਣ ਮਗਰੋਂ ਇਵਾਨਾ ਕੈਜ਼ਾਰੇਸ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਹਿੱਸਾ ਲੋਕਾਂ ਵੱਲੋਂ ਉਨ੍ਹਾਂ ਦੀ ਤਬਦੀਲੀ ਨੂੰ ਸਵੀਕਾਰ ਕਰਨਾ ਸੀ। ਇੱਥੇ ਦੱਸ ਦਈਏ ਕਿ ਇਵਾਨਾ ਕੈਜ਼ਾਰੇਸ ਨੇ ਕਮਿਊਨੀਕੇਸ਼ਨ ਵਿਚ ਡਿਗਰੀ ਲਈ ਹੈ ਅਤੇ ਉਹ ਇਕ ਬਿਊਟੀ ਪਾਰਲਰ ਚਲਾਉਂਦੀ ਹੈ। ਆਪਣੀ ਜਿੱਤ ਨੂੰ ਲੈ ਕੇ ਕੈਜ਼ਾਰੇਸ ਕਹਿੰਦੀ ਹੈ ਕਿ ਹੁਣ ਉਹ ਖੁਦ ਨੂੰ ਟਰਾਂਸਜੈਂਡਰ ਭਾਈਚਾਰੇ ਦੀ ਆਵਾਜ਼ ਦੀ ਤੌਰ 'ਤੇ ਦੇਖ ਰਹੀ ਹੈ। ਉਹ ਚਾਹੁੰਦੀ ਹੈ ਕਿ ਮੈਕਸੀਕੋ ਵਿਚ ਟਰਾਂਸ ਔਰਤਾਂ ਲਈ ਸਨਮਾਨ ਦੀ ਭਾਵਨਾ ਹੋਵੇ। 


Vandana

Content Editor

Related News