ਪੱਛਮੀ ਮੈਕਸੀਕੋ ਦੇ ਇਕ ਘਰ ''ਚੋਂ ਮਿਲੀਆਂ 24 ਖੁਰਦ-ਬੁਰਦ ਲਾਸ਼ਾਂ

Friday, Feb 21, 2020 - 03:29 PM (IST)

ਪੱਛਮੀ ਮੈਕਸੀਕੋ ਦੇ ਇਕ ਘਰ ''ਚੋਂ ਮਿਲੀਆਂ 24 ਖੁਰਦ-ਬੁਰਦ ਲਾਸ਼ਾਂ

ਮੈਕਸੀਕੋ ਸਿਟੀ (ਭਾਸ਼ਾ): ਪੱਛਮੀ ਮੈਕਸੀਕੋ ਵਿਚ ਪੁਲਸ ਨੇ ਇਕ ਘਰ ਵਿਚੋਂ 24 ਖੁਰਦ-ਬੁਰਦ ਲਾਸ਼ਾਂ ਬਰਾਮਦ ਕੀਤੀਆਂ ਹਨ। ਵਕੀਲਾਂ ਨੇ ਦੱਸਿਆ ਕਿ ਇਕ ਅਪਰਾਧਿਕ ਗਿਰੋਹ ਨੂੰ ਫੜਿਆ ਗਿਆ ਸੀ, ਜਿਸ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ। ਮਿਕੋਏਕੈਨ ਰਾਜ ਦੇ ਵਕੀਲਾਂ ਨੇ ਦੱਸਿਆ ਕਿ ਕੋਇਨਿਓ ਟਾਊਨ ਸ਼ਿਪ ਦੇ ਇਕ ਘਰ ਵਿਚੋਂ ਖੁਰਦ-ਬੁਰਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਇਹ ਜਗ੍ਹਾ ਰਾਜ ਦੀ ਰਾਜਧਾਨੀ ਮੋਰੇਲੀਯਾ ਦੇ ਪੱਛਮ ਵਿਚ ਸਥਿਤ ਹੈ। ਘਰੋਂ ਬਰਾਮਦ ਲਾਸ਼ਾਂ ਵਿਚੋਂ ਕੁਝ ਦੇ ਅੰਗਾਂ ਨੂੰ ਕੱਟ ਕੇ ਵੱਖਰੇ ਕੀਤਾ ਗਿਆ ਹੈ ਅਤੇ ਘਰ ਦੇ ਵਿਹੜੇ ਵਿਚ ਦਫਨਾਇਆ ਗਿਆ ਹੈ। ਇਹਨਾਂ ਵਿਚ 5 ਔਰਤਾਂ ਅਤੇ 19 ਪੁਰਸ਼ ਸ਼ਾਮਲ ਹਨ। ਇਹਨਾਂ ਦੀ ਉਮਰ 20 ਤੋਂ 40 ਸਾਲ ਦੇ ਵਿਚ ਹੈ। ਇਹਨਾਂ ਵਿਚੋਂ ਕਈਆਂ ਦੇ ਗਲੇ ਨੂੰ ਵੱਢਿਆ ਗਿਆ ਹੈ ਅਤੇ ਕਈਆਂ ਦੇ ਸਿਰ ਸਰੀਰ ਤੋਂ ਵੱਖਰੇ ਕੀਤੇ ਗਏ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਹ ਹੱਤਿਆਵਾਂ 4 ਤੋਂ 6 ਮਹੀਨੇ ਪਹਿਲਾਂ ਕੀਤੀਆਂ ਗਈਆਂ ਹਨ।


author

Vandana

Content Editor

Related News