ਮੈਕਸੀਕੋ : ਕਾਨਕੁਨ ਦੇ ਰਿਜ਼ਾਰਟ 'ਚ ਗੋਲੀਬਾਰੀ, 1 ਦੀ ਮੌਤ ਤੇ 6 ਜ਼ਖਮੀ
Saturday, May 07, 2022 - 08:46 PM (IST)
ਮੈਕਸੀਕੋ ਸਿਟੀ-ਮੈਕਸੀਟੋ ਦੇ ਕੈਰੇਬੀਆਈ ਤੱਟ ਦੇ ਕਾਨਕੁਨ 'ਚ ਮੁੱਖ ਮਾਰਗ 'ਤੇ ਸਥਿਤ ਇਕ ਰਿਜ਼ਾਰਟ 'ਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤੱਟਵਰਤੀ ਸੂਬਾ ਕਵਿੰਟਾਨਾ ਰੂ ਦੇ ਸਰਕਾਰੀ ਵਕੀਲਾਂ ਮੁਤਾਬਕ ਹਮਲੇ ਦੇ ਸਿਲਸਿਲੇ 'ਚ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਇਹ ਵੀ ਪੜ੍ਹੋ :-ਸੂਬਾ ਪ੍ਰਧਾਨ ਜਸਵੀਰ ਗੜ੍ਹੀ ਦੀ ਅਗਵਾਈ ’ਚ ਲੜੀਆਂ ਜਾਣਗੀਆਂ ਅਗਲੀਆਂ ਲੋਕ ਸਭਾ ਚੋਣਾਂ : ਬੈਨੀਵਾਲ
ਇਹ ਹਮਲਾ ਰਿਜ਼ਾਰਟ ਦੇ ਹੋਟਲ ਖੇਤਰ 'ਚ ਨਹੀਂ ਹੋਇਆ ਸੀ। ਇਹ ਗੋਲੀਬਾਰੀ ਰੈਸਟੋਰੈਂਟ ਅਤੇ ਬਾਰ ਤੋਂ ਥੋੜੀ ਦੂਰੀ 'ਤੇ ਇਕ ਰਸਤੇ 'ਤੇ ਹੋਈ। ਕਾਨਕੁਨ ਦੇ ਸ਼ਾਂਤ ਸਥਾਨ ਵਾਲੀ ਸਾਖ ਨੂੰ ਖਰਾਬ ਕਰਨ ਲਈ ਹਿੰਸਾ ਦੀ ਇਹ ਨਵੀਂ ਘਟਨਾ ਹੈ। ਮਾਰਚ 'ਚ ਸੈਲਾਨੀਆਂ ਨੂੰ ਕਾਨਕੁਨ 'ਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਲਗਭਗ ਤਿੰਨ ਘੰਟੇ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ। ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਗਈਆਂ 'ਚ ਯਾਤਰੀਆਂ ਨੂੰ ਇਕ ਟਰਮਿਨਲ ਤੋਂ ਘਬਰਾ ਕੇ ਭੱਜਦੇ ਹੋਏ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ :- ਸ਼੍ਰੀਲੰਕਾ 'ਚ ਲਾਗੂ ਐਮਰਜੈਂਸੀ 'ਤੇ ਡਿਪਲੋਮੈਂਟਾਂ ਨੇ ਜਤਾਈ ਚਿੰਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ