ਮੈਕਸੀਕੋ ''ਚ ਕੋਰੋਨਾ ਦੇ 4000 ਤੋਂ ਜ਼ਿਆਦਾ ਨਵੇਂ ਮਾਮਲੇ

06/15/2020 4:51:29 PM

ਮੈਕਸੀਕੋ ਸਿਟੀ (ਵਾਰਤਾ) : ਮੈਕਸੀਕੋ ਦੇ ਜ਼ਿਆਦਾਤਰ ਸੂਬਿਆਂ ਵਿਚ ਅੰਸ਼ਕ ਪਾਬੰਦੀਆਂ ਖ਼ਤਮ ਹੋਣ ਦੇ ਬਾਵਜੂਦ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 4,183 ਨਵੇਂ ਮਾਮਲੇ ਸਾਹਮਣੇ ਆਏ ਅਤੇ 693 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮੈਕਸੀਕੋ ਦੇ ਉਪ ਸਿਹਤ ਮੰਤਰੀ ਹਿਊਗੋ ਲੋਪੇਜ-ਗੇਟੇਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਸ਼੍ਰੀ ਗੇਟੇਲ ਨੇ ਟਵਿਟਰ 'ਤੇ ਕਿਹਾ, 'ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਮਾਮਲਿਆਂ ਵਿਚ ਰੋਜ਼ਾਨਾ 4,183 ਦਾ ਵਾਧਾ ਹੋਇਆ ਸੀ ਜੋ ਕੁੱਲ ਮਾਮਲਿਆਂ ਦਾ ਇਕ ਦਿਨ ਪਹਿਲਾਂ 2.5 ਫ਼ੀਸਦੀ ਤੋਂ ਵੱਧ ਕੇ 2.9 ਫ਼ੀਸਦੀ ਹੋ ਗਿਆ ਸੀ। ਸਿਹਤ ਮੰਤਰੀ ਦੇ ਬਿਆਨ ਅਨੁਸਾਰ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 146,873 ਪਹੁੰਚ ਗਈ ਹੈ ਅਤੇ ਜਿਸ ਵਿਚੋਂ 17,141 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 22,398 ਮਾਮਲੇ ਸਰਗਰਮ ਹਨ। ਉਪ ਸਿਹਤ ਮੰਤਰੀ ਨੇ ਕਿਹਾ ਮੈਕਸੀਕੋ ਸਿਟੀ ਵਿਚ ਸਭ ਤੋਂ ਜ਼ਿਆਦਾ 4,566 ਮਾਮਲੇ ਕੋਰੋਨਾ ਸਰਗਰਮ ਹੈ ਅਤੇ ਮੈਕਸੀਕੋ ਸੂਬੇ ਵਿਚ 2703 ਮਾਮਲੇ ਹਨ। ਸਿਹਤ ਅਧਿਕਾਰੀ ਮੌਜੂਦਾ ਸਮੇਂ ਵਿਚ ਸ਼ੱਕੀ 52,636 ਮਾਮਲਿਆਂ ਦੀ ਦੇਖਭਾਲ ਕਰ ਰਹੇ ਹਨ ਅਤੇ ਕੋਰੋਨਾ ਵਾਇਰਸ ਨਾਲ ਸ਼ੱਕੀ 1,531 ਮੌਤਾਂ ਇਸ ਨਾਲ ਜੁੜੀਆਂ ਹੋਈਆਂ ਹਨ।


cherry

Content Editor

Related News