ਬਿਊਨਸ ਆਇਰਸ ਦੀ ਦੁਕਾਨ ''ਚ ਚੋਰੀ ਕਰਦੇ ਫੜੇ ਗਏ ਮੈਕਸੀਕਨ ਰਾਜਦੂਤ

Tuesday, Dec 24, 2019 - 03:40 AM (IST)

ਬਿਊਨਸ ਆਇਰਸ ਦੀ ਦੁਕਾਨ ''ਚ ਚੋਰੀ ਕਰਦੇ ਫੜੇ ਗਏ ਮੈਕਸੀਕਨ ਰਾਜਦੂਤ

ਮੈਕਸੀਕੋ ਸਿਟੀ - ਅਰਜਨਟੀਨਾ ਲਈ ਮੈਕਸੀਕੋ ਦੇ ਰਾਜਦੂਤ ਰਿਕਾਰਡੋ ਵੈਲੇਰੋ ਨੂੰ ਅਕਤੂਬਰ ਦੇ ਆਖਿਰ 'ਚ ਬਿਊਨਸ ਆਇਰਸ ਦੀ ਇਕ ਦੁਕਾਨ ਤੋਂ ਚੋਰੀ ਕਰਨ ਦਾ ਤਾਜ਼ਾ ਦੋਸ਼ ਲਗਾਇਆ ਗਿਆ ਸੀ। ਸੀ. ਸੀ. ਟੀ. ਵੀ. ਦੀ ਫੁਟੇਜ਼ 'ਚ ਦਿੱਖ ਰਿਹਾ ਸੀ ਕਿ ਉਹ ਇਕ ਦੁਕਾਨ 'ਚੋਂ 10 ਡਾਲਰ (ਕਰੀਬ 710 ਰੁਪਏ) ਦੀ ਕਿਤਾਬ ਚੋਰੀ ਕਰਨ ਰਹੇ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਰਿਕਾਰਡੋ ਨੇ ਐਤਵਾਰ ਨੂੰ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੰਤਰਾਲੇ ਨੇ ਵਲੇਰੋ ਦਾ ਅਸਤੀਫਾ ਸਵੀਕਾਰ ਕਰ ਲਿਆ।

ਇਸ ਮਹੀਨੇ ਦੀ ਸ਼ੁਰੂਆਤ 'ਚ ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਨੇ ਰਿਕਾਰਡੋ ਵੈਲੇਰੋ ਨੂੰ ਵਾਪਸ ਬੁਲਾ ਲਿਆ ਸੀ। ਉਨ੍ਹਾਂ ਨੂੰ ਬਿਊਨਸ ਆਇਰਸ ਦੀ ਇਕ ਦੁਕਾਨ 'ਚੋਂ 26 ਅਕਤੂਬਰ ਨੂੰ ਕਿਤਾਬ ਚੋਰੀ ਕਰਦੇ ਹੋਏ ਪਾਇਆ ਗਿਆ ਸੀ। ਸੀ. ਸੀ. ਟੀ. ਵੀ. ਦੀ ਫੁਟੇਜ਼ 'ਚ ਸਾਫ ਦਿੱਖ ਰਿਹਾ ਹੈ ਕਿ ਉਨ੍ਹਾਂ ਨੇ ਇਕ ਸ਼ੈਲਫ 'ਚੋਂ ਇਕ ਕਿਤਾਬ ਨੂੰ ਚੁੱਕਿਆ ਅਤੇ ਫਿਰ ਉਸ ਨੂੰ ਅਖਬਾਰ ਦੇ ਪੰਨਿਆਂ ਵਿਚਾਲੇ ਲੁਕਾ ਕੇ ਆਪਣੀ ਬਾਂਹ ਹੇਠਾਂ ਦਬਾ ਲਿਆ। ਕਥਿਤ ਤੌਰ 'ਤੇ ਇਹ ਕਿਤਾਬ 18ਵੀਂ ਸਦੀ ਦੇ ਇਤਾਲਵੀ, ਲੇਖਕ, ਫੌਜੀ ਅਤੇ ਜਾਸੂਸ ਜਿਯਾਕੋਮੋ ਕੈਸਾਨੋਵਾ ਦੀ ਜੀਵਨੀ ਸੀ, ਜਿਸ ਨੂੰ ਮੁੱਖ ਰੂਪ ਤੋਂ ਆਪਣੇ ਆਕਰਸ਼ਕ ਬਹਾਦਰੀ ਕਾਰਨਾਮਿਆਂ ਲਈ ਯਾਦ ਕੀਤਾ ਜਾਂਦਾ ਹੈ। ਵਿਦੇਸ਼ ਮੰਤਰੀ ਮਾਰਸੇਲੋ ਐਬਰਾਰਡ ਨੇ ਟਵਿੱਟਰ 'ਤੇ ਇਕ ਪੋਸਟ 'ਚ ਲਿੱਖਿਆ ਕਿ ਰਿਕਾਰਡੋ ਇਕ ਚੰਗੇ ਵਿਅਕਤੀ ਹਨ, ਉਹ ਨਿਊਰੋਲਾਜ਼ਿਕਲ ਇਲਾਜ ਤੋਂ ਗੁਜਰ ਰਹੇ ਹਨ ਅਤੇ ਮੈਂ ਉਨ੍ਹਾਂ ਦੇ ਜਲਦ ਚੰਗੀ ਸਿਹਤ ਦੀ ਪ੍ਰਾਥਨਾ ਕਰਦਾ ਹਾਂ। ਅਰਜਨਟੀਨਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ, 10 ਦਸੰਬਰ ਨੂੰ ਬਿਊਨਸ ਆਇਰਸ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਡਿਊਟੀ ਫ੍ਰੀ ਸ਼ਾਪ 'ਤੇ ਚੋਰੀ ਦਾ ਦੋਸ਼ ਵੀ ਉਨ੍ਹਾਂ 'ਤੇ ਲਗਾਇਆ ਗਿਆ ਸੀ। ਇਸ ਦੇ 2 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਮੈਕਸੀਕੋ 'ਚ ਵਾਪਸ ਬੁਲਾ ਲਿਆ ਗਿਆ ਸੀ।


author

Khushdeep Jassi

Content Editor

Related News