Meta ਨੇ ਹਜ਼ਾਰਾਂ ਇੰਸਟਾਗ੍ਰਾਮ ਅਕਾਊਂਟਸ 'ਤੇ ਹਮੇਸ਼ਾ ਲਈ ਲਗਾਇਆ ਤਾਲਾ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

Thursday, Jul 25, 2024 - 09:45 PM (IST)

ਗੈਜੇਟ ਡੈਸਕ- ਦਿੱਗਜ ਟੈੱਕ ਕੰਪਨੀ ਮੈਟਾ ਨੇ ਬੁੱਧਵਾਰ ਨੂੰ ਵੱਡੀ ਜਾਣਕਾਰੀ ਦਿੱਤੀ ਹੈ। ਮੈਟਾ ਨੇ ਲਗਭਗ 63 ਹਜ਼ਾਰ ਇੰਸਟਾਗ੍ਰਾਮ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਡਿਲੀਟ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਅਕਾਊਂਟਸ ਦਾ ਸੰਬੰਧ ਅਸ਼ਲੀਲ ਗਤੀਵਿਧੀਆਂ ਨਾਲ ਜੁੜਿਆ ਹੋਇਆ ਸੀ। ਇਹ ਮਾਮਲਾ ਸਕੈਮ ਨਾਲ ਸੰਬੰਧਿਤ ਸੀ, ਜੋ ਕਿ ਅਫਰੀਕੀ ਦੇਸ਼ ਨਾਈਜੀਰੀਆ 'ਚ ਜਾਰੀ ਸੀ। ਇਸ ਤੋਂ ਬਾਅਦ ਪੱਛਮੀ ਅਫਰੀਕੀ ਦੇਸ਼ ਦੀ ਅਥਾਰਿਟੀ ਨੇ ਕੰਪਨੀ 'ਤੇ 220 ਮਿਲੀਅਨ ਦਾ ਜੁਰਮਾਨਾ ਵੀ ਲਗਾ ਦਿੱਤਾ। 

ਪੀੜਤਾਂ ਤੋਂ ਕਰਦੇ ਸਨ ਪੈਸਿਆਂ ਦੀ ਮੰਗ

ਡਿਲੀਟ ਕੀਤੇ ਗਏ ਅਕਾਊਂਟਸ ਦੇ ਨੈੱਟਵਰਕ 'ਚ 2500 ਪ੍ਰੋਫਾਈਲ ਦੀ ਪਛਾਣ ਕੀਤੀ ਗਈ ਹੈ ਜਿਸ ਵਿਚ 20 ਲੋਕਾਂ ਦਾ ਇਕ ਸਮੂਹ ਸ਼ਾਮਲ ਸੀ। ਇਸ ਵਿਚ 1300 ਫੇਸਬੁੱਕ ਅਕਾਊਂਟ, 200 ਫੇਸਬੁੱਕ ਪੇਜ, 5700 ਫੇਸਬੁੱਕ ਗਰੁੱਪ ਨੂੰ ਵੀ ਹਟਾਇਆ ਗਿਆ ਹੈ, ਜੋ ਇਸ ਤਰ੍ਹਾਂ ਦੀ ਗਤੀਵਿਧੀ ਤਹਿਤ ਸਕੈਮ 'ਚ ਸ਼ਾਮਲ ਸਨ। ਅਸ਼ਲੀਲ ਗਤੀਵਿਧੀਆਂ 'ਚ ਸ਼ਾਮਲ ਇਹ ਗਿਰੋਹ ਵਿਪਰੀਤ ਲਿੰਗਦੇ ਲੋਕਾਂ ਨਾਲ ਗੰਦੀਆਂ ਤਸਵੀਰਾਂ ਭੇਜ ਕੇ ਉਨ੍ਹਾਂ ਨੂੰ ਧਮਕਾਉਂਦਾ ਸੀ, ਨਾਲ ਹੀ ਪੈਸਿਆਂ ਦੀ ਮੰਗ ਕਰਦਾ ਸੀ, ਜੇਕਰ ਪੀੜਤ ਪੈਸੇ ਨਹੀਂ ਦਿੰਦਾ ਸੀ ਤਾਂ ਤਸਵੀਰਾਂ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਜਾਂਦੀ ਸੀ।

ਇਹ ਵੀ ਪੜ੍ਹੋ- SIM ਪੋਰਟ ਕਰਵਾਉਣ ਤੋਂ ਪਹਿਲਾਂ ਜਾਣ ਲਓ ਤੁਹਾਡੇ ਇਲਾਕੇ 'ਚ BSNL ਦਾ ਨੈੱਟਵਰਕ ਹੈ ਜਾਂ ਨਹੀਂ, ਇਹ ਹੈ ਤਰੀਕਾ

ਕਿਸ਼ੋਰਾਂ ਨੂੰ ਵੀ ਬਣਾਇਆ ਜਾ ਰਿਹਾ ਸੀ ਨਿਸ਼ਾਨਾ

ਮੈਟਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਗਿਰੋਹ ਨੇ ਆਪਣੀ ਅਸਲ ਪਛਾਣ ਲੁਕਾਉਂਦੇ ਹੋਏ ਜ਼ਿਆਦਾਤਰ ਅਮਰੀਕੀ ਬਾਲਗਾਂ ਨੂੰ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਯਾਹੂ ਬੁਆਏਜ਼ ਇੰਟਰਨੈੱਟ ਫਰਾਡ ਸਕੈਮ ਅਕਾਊਂਟ 'ਚ ਸ਼ਾਮਲ ਸੀ। ਸੋਸ਼ਲ ਮੀਡੀਆ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਜਦੋਂ ਇਹ ਗਿਰੋਹ ਬਾਲਗਾਂ ਨੂੰ ਨਿਸ਼ਾਨਾ ਬਣਾਉਣ ਵਿਚ ਅਸਫਲ ਰਿਹਾ ਤਾਂ ਇਸ ਨੇ ਕਿਸ਼ੋਰਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।

ਐੱਫ.ਬੀ.ਆਈ. ਨੇ ਜਾਂਚ 'ਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਅਕਤੂਬਰ 2021 ਤੋਂ ਲੈ ਕੇ ਮਾਰਚ 2023 ਵਿਚਕਾਰ ਹੋਮਲੈਂਡ ਸੁਰੱਖਿਆ ਜਾਂਚ 'ਚ ਲਗਭਗ 13 ਹਜ਼ਾਰ ਅਜਿਹੀਆਂ ਰਿਪੋਰਟਾਂ ਆਈਆਂ ਜਿਨ੍ਹਾਂ ਵਿਚ ਆਰਥਿਕ ਤੌਰ 'ਤੇ ਅਸ਼ਲੀਲਤਾ ਵੀ ਸ਼ਾਮਲ ਸੀ। ਇਸ ਵਿਚ 12,600 ਕਿਸ਼ੋਰ ਸਨ, ਜੋ ਕਿ ਜ਼ਿਆਦਾਤਰ ਅਮਰੀਕਾ ਨਾਲ ਸੰਬੰਧ ਰੱਖਦੇ ਸਨ। ਉਥੇ ਹੀ ਐੱਫ.ਬੀ.ਆਈ. ਯਾਨੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਤਾਬਕ, ਇਸ ਸਕੈਮ ਦੇ ਉਕਸਾਵੇ 'ਚ ਆ ਕੇ 20 ਲੋਕਾਂ ਨੂੰ ਖੁਦਕੁਸ਼ੀ ਕਰਨ 'ਤੇ ਮਜਬੂਰ ਕੀਤਾ।

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ

ਮੈਟਾ ਕਰ ਰਿਹਾ ਇਹ ਕੰਮ

ਇਸ ਅਪਰਾਧ ਦੀ ਰੋਕਥਾਮ ਲਈ ਮੈਟਾ ਨੇ ਐਲਾਨ ਕਰਦੇ ਹੋਏ ਅਪ੍ਰੈਲ 'ਚ ਇਕ ਏ.ਆਈ. ਪਾਵਰਡ ਅਸ਼ਲੀਲਤਾ ਤੋਂ ਸੁਰੱਖਿਆ ਦੀ ਟੈਸਟਿੰਗ ਕੀਤੀ। ਇਹ ਫੀਚਰ ਇੰਸਟਾਗ੍ਰਾਮ 'ਤੇ ਕਿਸ਼ੋਰਾਂ ਨੂੰ ਸਿੱਧੇ ਤੌਰ 'ਤੇ ਅਜਿਹੀਆਂ ਗਤੀਵਿਧੀਾਂ ਤੋਂ ਬਚਾਉਣ 'ਚ ਕੰਮ ਕਰਦਾ ਹੈ। ਮੈਟਾ ਇਸ ਤੋਂ ਇਲਾਵਾ ਕਾਨੂੰਨੀ ਏਜੰਸੀਆਂ ਦੇ ਨਾਲ ਕੰਮ ਕਰ ਰਿਹਾ ਹੈ, ਤਾਂ ਜੋ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ


Rakesh

Content Editor

Related News