ਮਰਕੇਲ ਦੀ ਉੱਤਰਾਧਿਕਾਰੀ ਨੇ ਕਿਹਾ- 2021 ਤੋਂ ਪਹਿਲਾਂ ਅਹੁਦੇ ਲਈ ਨਹੀਂ ਆਖਾਂਗੀ

05/12/2019 9:08:59 PM

ਬਰਲਿਨ - ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਦੀ ਉੱਤਰਾਧਿਕਾਰੀ ਮੰਨੀ ਜਾ ਰਹੀ ਐਂਨੇਗ੍ਰੇਟ ਕ੍ਰਾਮਪ ਕਾਰੇਨਬੌਇਰ ਨੇ ਐਤਵਾਰ ਨੂੰ ਕਿਹਾ ਕਿ 2021 'ਚ ਮਰਕੇਲ ਦਾ ਕਾਰਜਕਾਲ ਖਤਮ ਹੋਣ ਤੱਕ ਉਹ ਇਸ ਅਹੁਦੇ ਲਈ ਦਾਅਵਾ ਨਹੀਂ ਕਰੇਗੀ। 'ਏ. ਕੇ. ਕੇ.' ਦੇ ਨਾਂ ਤੋਂ ਮਸ਼ਹੂਰ ਐਂਨੇਗ੍ਰੇਟ ਨੇ ਪਿਛਲੇ ਸਾਲ ਦਸੰਬਰ 'ਚ ਮਰਕੇਲ ਤੋਂ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ. ਡੀ. ਯੂ.) ਦੀ ਪ੍ਰਮੁੱਖ ਦਾ ਅਹੁਦਾ ਸੰਭਾਲਿਆ, ਉਥੇ ਚਾਂਸਲਰ ਨੇ ਆਖਿਆ ਹੈ ਕਿ ਉਹ 2017-2021 ਦਾ ਆਪਣਾ ਕਾਰਜਕਾਲ ਪੂਰਾ ਕਰਨਾ ਚਾਹੁੰਦੀ ਹੈ।
ਏ. ਕੇ. ਕੇ. ਨੇ ਕਿਹਾ, 'ਚਾਂਸਲਰ ਅਤੇ ਸਰਕਾਰ ਦੀ ਚੋਣ ਪੂਰੇ ਵਿਧਾਨਕ ਕਾਰਜਕਾਲ ਲਈ ਹੋਇਆ ਹੈ ਅਤੇ ਨਾਗਰਿਕ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਉਹ ਚੋਣਾਂ ਤੋਂ ਮਿਲੀ ਵਚਨਬੱਧਤਾ ਨੂੰ ਪੂਰਾ ਕਰੇ। ਉਨ੍ਹਾਂ ਇਕ ਅਖਬਾਰ ਨੂੰ ਆਖਿਆ ਕਿ ਇਸ ਲਈ ਮੈਂ ਅਜਿਹੀਆਂ ਸੰਭਾਵਨਾਵਾਂ ਨੂੰ ਖਾਰਿਜ ਕਰਦੀ ਹਾਂ ਕਿ ਮੈਂ ਜਾਣ-ਬੁਝ ਕੇ ਸਮੇਂ ਤੋਂ ਪਹਿਲਾਂ ਪਰਿਵਰਤਨ ਲਈ ਕਹਾਂਗੀ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਸੀ. ਡੀ. ਯੂ. ਨੂੰ ਨਵੀਂ ਨੀਤੀ 'ਤੇ ਕੰਮ ਕਰਨਾ ਚਾਹੀਦਾ ਅਤੇ 2020 'ਚ ਚਾਂਸਲਰ ਦਾ ਆਪਣਾ ਉਮੀਦਵਾਰ ਨਾਮਜ਼ਦ ਕਰਨਾ ਚਾਹੀਦਾ ਹੈ।


Khushdeep Jassi

Content Editor

Related News