ਮਰਕੇਲ ਦੀ ਕੋਰੋਨਾ ਸਬੰਧਿ ਰਿਪੋਰਟ ਨੈਗੇਟਿਵ, ਸੰਭਾਲਿਆ ਕਾਰਜ

04/03/2020 9:48:34 PM

ਬਰਲਿਨ (ਸਪੁਤਨਿਕ)- ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਦੀ ਕੋਰੋਨਾ (ਕੋਵਿਡ-19) ਦੀ ਜਾਂਚ ਨੈਗੇਟਿਵ ਆਉਣ ਮਗਰੋਂ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਆਪਣਾ ਕੰਮਕਾਜ ਸੰਭਾਲ ਲਿਆ ਹੈ। ਜਰਮਨੀ ਵਿਚ ਕੈਬਨਿਟ ਦੇ ਬੁਲਾਰੇ ਸਟੀਫਨ ਸੇਈਬਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਾਂਸਲਰ 14 ਦਿਨਾਂ ਤੱਕ ਕਵਾਰਨਟੀਨ ਵਿਚ ਰਹਿਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸਿਹਤਯਾਬ ਹਨ ਅਤੇ ਉਨ੍ਹਾਂ ਨੇ ਮੁੜ ਤੋਂ ਆਪਣਾ ਕੰਮਕਾਜ ਸੰਭਾਲ ਲਿਆ ਹੈ। ਮਰਕੇਲ ਕੋਰੋਨਾ ਇਨਫੈਕਟਿਡ ਦੇ ਸੰਪਰਕ ਵਿਚ ਆਈ ਸੀ ਜਿਸ ਮਗਰੋਂ ਰਾਬਟਰ ਕੋਚ ਸੰਸਥਾਨ ਵਲੋਂ ਉਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣ ਦੀਸਲਾਹ ਦਿੱਤੀ ਗਈ ਸੀ। ਉਹ 22 ਮਾਰਚ ਨੂੰ ਇਕਾਂਤਵਾਸ ਵਿਚ ਗਈ ਸੀ। ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਨੇ ਆਪਣਾ ਕਾਰਜ ਸੰਭਾਲ ਲਿਆ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਜਰਮਨੀ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 962 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਅਜੇ ਤੱਕ 80,641 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਇਟਲੀ ਅਤੇ ਸਪੇਨ ਤੋਂ ਬਾਅਦ ਯੂਰਪ ਵਿਚ ਜਰਮਨੀ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।


Sunny Mehra

Content Editor

Related News