ਕੈਨੇਡਾ ''ਚ ਬਰਫ਼ਬਾਰੀ ਕਾਰਨ ਡਿੱਗਿਆ ਪਾਰਾ, ਅਮਰੀਕਾ ''ਚ ਬਣੇ ਹੜ੍ਹ ਦੇ ਹਾਲਾਤ

Wednesday, Dec 01, 2021 - 10:32 AM (IST)

ਕੈਨੇਡਾ ''ਚ ਬਰਫ਼ਬਾਰੀ ਕਾਰਨ ਡਿੱਗਿਆ ਪਾਰਾ, ਅਮਰੀਕਾ ''ਚ ਬਣੇ ਹੜ੍ਹ ਦੇ ਹਾਲਾਤ

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਅਤੇ ਅਮਰੀਕਾ ਦੋਵੇਂ ਕੁਦਰਤੀ ਮੌਸਮ ਦੀ ਮਾਰ ਝੱਲ ਰਹੇ ਹਨ। ਕ੍ਰਿਸਮਸ ਤੋਂ ਪਹਿਲਾਂ ਕੈਨੇਡਾ ਵਿੱਚ ਮੌਸਮ ਵਿਚ ਅਚਾਨਕ ਤਬਦੀਲੀ ਆਈ ਹੈ। ਕੈਨੇਡਾ 'ਚ ਬਰਫ਼ਬਾਰੀ ਦੇ ਮੌਸਮ ਦੀ ਸ਼ੁਰੂਆਤ 'ਚ ਬਰਫੀਲਾ ਤੂਫਾਨ ਸ਼ੁਰੂ ਹੋ ਗਿਆ ਹੈ। ਬੀਤੇ ਤਿੰਨ ਦਿਨਾਂ ਤੋਂ ਦੇਸ਼ ਦੇ ਕਈ ਇਲਾਕਿਆਂ 'ਚ ਰੁੱਕ-ਰੁੱਕ ਕੇ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਇਲਾਕਿਆਂ 'ਚ ਸੜਕਾਂ 'ਤੇ ਡੇਢ ਫੁੱਟ ਤੱਕ ਬਰਫ ਜਮ੍ਹਾਂ ਹੋ ਗਈ।

ਕਈ ਥਾਵਾਂ 'ਤੇ ਪਾਰਾ ਡਿੱਗ ਕੇ ਜ਼ੀਰੋ ਤੋਂ 4 ਡਿਗਰੀ ਤੱਕ ਹੇਠਾਂ ਪਹੁੰਚ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਈ ਜ਼ਿਲਿਆਂ 'ਚ 15 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ, ਜਿਸ ਤੋਂ ਬਾਅਦ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ 'ਚ ਬਰਫ਼ਬਾਰੀ ਦੀ ਰਫਤਾਰ ਵੱਧ ਸਕਦੀ ਹੈ। ਇਸ ਕਾਰਨ ਪਾਰਾ ਹੋਰ ਡਿੱਗ ਜਾਵੇਗਾ।

ਅਮਰੀਕਾ ਵਿਚ ਹੜ੍ਹ ਨੇ ਵਧਾਈ ਮੁਸ਼ਕਲ
ਅਮਰੀਕਾ ਦੇ ਉੱਤਰ-ਪੱਛਮੀ ਵਾਸ਼ਿੰਗਟਨ ਸੂਬੇ ਵਿਚ ਭਾਰੀ ਮੀਂਹ ਕਾਰਨ ਕੁਝ ਹਿੱਸਿਆਂ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਨਦੀਆਂ ਵਿਚ ਪਾਣੀ ਭਰ ਗਿਆ ਹੈ। ਇਹ ਹੜ੍ਹ ਪ੍ਰਸ਼ਾਂਤ ਖੇਤਰ ਤੋਂ ਭਾਰੀ ਮੀਂਹ ਦੇ ਨਤੀਜੇ ਵਜੋਂ ਆਇਆ ਹੈ। ਸਥਿਤੀ ਨੂੰ ਦੇਖਦੇ ਹੋਏ ਸੁਮਾਸ ਅਤੇ ਐਵਰਸਨ ਦੇ ਛੋਟੇ ਭਾਈਚਾਰਿਆਂ ਦੇ ਲੋਕਾਂ ਨੂੰ ਸੋਮਵਾਰ ਰਾਤ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਨੇ ਤਿੰਨ ਹੋਰ ਦੇਸ਼ਾਂ 'ਤੇ ਲਗਾਈ ਪਾਬੰਦੀ

ਇਨ੍ਹਾਂ ਸ਼ਹਿਰਾਂ ਵਿੱਚ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ 500 ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਦੋਹਾਂ ਸ਼ਹਿਰਾਂ ਵਿੱਚ ਹੜ੍ਹ ਕਾਰਨ 400 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News