ਅਮਰੀਕਾ ''ਚ ਪੰਜਾਬੀ ਪਰਿਵਾਰ ਕਤਲ ਮਾਮਲਾ, ਅਲਬਰਟੋ ਸਾਲਗਾਡੋ ਨੂੰ ਅਦਾਲਤ ਨੇ ਸੁਣਾਈ ਸਜ਼ਾ

Friday, Feb 16, 2024 - 03:54 PM (IST)

ਨਿਊਯਾਰਕ (ਰਾਜ ਗੋਗਨਾ)- ਕੈਲੀਫੋਰਨੀਆ ਸੂਬੇ ਦੀ ਮਰਸਡ ਕਾਉਂਟੀ ਦੇ ਇਕ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਅਤੇ ਉਹਨਾਂ ਦੇ ਕਤਲ ਵਿਚ ਸ਼ਾਮਲ ਵਿਅਕਤੀ ਦੇ ਭਰਾ ਨੂੰ ਸਜ਼ਾ ਸੁਣਾਈ ਗਈ। ਮਰਸਡ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਅਨੁਸਾਰ, 42 ਸਾਲਾ ਅਲਬਰਟੋ ਸਲਗਾਡੋ, ਜੋ ਕਿ ਜੀਸਸ ਮੈਨੂਅਲ ਸਲਗਾਡੋ ਦਾ ਭਰਾ ਹੈ, ਨੂੰ ਬੁੱਧਵਾਰ ਨੂੰ ਮੇਰੇਡ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਕਤਲ, ਸਬੂਤਾਂ ਨੂੰ ਨਸ਼ਟ ਕਰਨ, ਚੋਰੀ ਦੀ ਸਾਜ਼ਿਸ਼ ਅਤੇ ਅੱਗਜ਼ਨੀ ਦੇ ਮਾਮਲੇ ਵਿੱਚ ਵੱਧ ਤੋਂ ਵੱਧ 3 ਸਾਲ ਅਤੇ 8 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਮਿਲਿਆ ਪੈਸਿਆਂ ਦਾ ਆਫਰ, ਕੁੜੀ ਨੇ ਕਰ 'ਤਾ ਆਪਣੀ 'Best Friend' ਦਾ ਕਤਲ, ਹੋਈ 99 ਸਾਲ ਦੀ ਸਜ਼ਾ

ਜਾਂਚਕਰਤਾਵਾਂ ਨੇ ਦੱਸਿਆ ਕਿ 8 ਮਹੀਨਿਆਂ ਦੀ ਆਰੋਹੀ ਢੇਰੀ, ਉਸਦੀ ਮਾਂ 27 ਸਾਲਾ ਜਸਲੀਨ ਕੌਰ, ਉਸ ਦੇ ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰਨ ਅਤੇ ਮੌਤ ਦੇ ਮਾਮਲੇ ਵਿੱਚ ਜੀਸਸ ਦੀ ਪਛਾਣ ਇੱਕ ਸ਼ੱਕੀ ਵਜੋਂ ਹੋਈ ਸੀ, ਜੋ ਇਨ੍ਹਾਂ ਦੀ ਟਰੱਕਿੰਗ ਕੰਪਨੀ ਵਿੱਚ ਸਾਬਕਾ ਮੁਲਾਜ਼ਮ ਵੀ ਸੀ। ਜੀਸਸ ਸਲਗਾਡੋ ਨੂੰ 6 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਜੀਸਸ ਨੇ 3 ਅਕਤੂਬਰ 2022 ਨੂੰ ਹਾਈਵੇਅ 59 ਅਤੇ 8ਵੀਂ ਸਟਰੀਟ ਦੇ ਨੇੜੇ ਉਨ੍ਹਾਂ ਦੇ ਟਰੱਕਿੰਗ ਕਾਰੋਬਾਰ ਤੋਂ ਬੰਦੂਕ ਦੀ ਨੋਕ 'ਤੇ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀਆਂ ਲਾਸ਼ਾਂ ਮਰਸਡ ਕਾਉਟੀ ਦੇ ਇਕ ਪੇਂਡੂ ਖੇਤਰ ਵਿੱਚ 3 ਦਿਨ ਬਾਅਦ ਮਿਲੀਆਂ ਸਨ। ਜੀਸਸ ਮੈਨੁਅਲ ਸਲਗਾਡੋ 4 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਵਾਲਾ ਹੈ। 

ਇਹ ਵੀ ਪੜ੍ਹੋ: ਇਸ ਸ਼ਹਿਰ 'ਚ ਮੁੜ ਪਰਤਿਆ ‘Work From Home’, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਹਦਾਇਤ, ਜਾਣੋ ਵਜ੍ਹਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News