ਬੇਟੀ ਦੇ ਪਿਤਾ ''ਚ ਲੈਂਗਿਕ ਭੇਦ-ਭਾਵ ਕਰਨ ਦੀ ਸੰਭਾਵਨਾ ਘੱਟ: ਅਧਿਐਨ
Monday, Dec 17, 2018 - 05:45 PM (IST)

ਲੰਡਨ— ਇਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੋ ਪੁਰਸ਼ ਬੇਟੀ ਦੇ ਪਿਤਾ ਹੁੰਦੇ ਹਨ ਉਨ੍ਹਾਂ 'ਚ ਔਰਤਾਂ ਦੇ ਨਾਲ ਭੇਦ-ਭਾਵ ਦੀ ਸੋਚ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਬੇਟੀ ਦੇ ਸਕੂਲ ਜਾਣ ਦੀ ਉਮਰ 'ਚ ਪਹੁੰਚਣ ਤੱਕ ਇਹ ਸੰਭਾਵਨਾ ਹੋਰ ਘੱਟ ਹੋ ਜਾਂਦੀ ਹੈ।
ਬ੍ਰਿਟੇਨ 'ਚ 1991 ਤੋਂ 2012 ਦੇ ਵਿਚਾਲੇ ਦੇ ਦੋ ਦਹਾਕਿਆਂ ਦੇ ਇਕ ਸਰਵੇਖਣ 'ਚ ਕਈ ਮਾਪਿਆਂ ਨਾਲ ਗੱਲ ਕੀਤੀ ਗਈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਉਂ ਉਹ ਪੁਰਸ਼ਾਂ ਦੇ ਨੌਕਰੀ ਕਰਨ ਤੇ ਔਰਤਾਂ ਦੇ ਸਿਰਫ ਘਰ ਸੰਭਾਲਣ ਦੀ ਰਸਮੀ ਸੋਚ ਦਾ ਸਮਰਥਨ ਕਰਦੇ ਹਨ। ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟਿਕਲ ਸਾਈਂਸ ਦੇ ਖੋਸਕਾਰਾਂ ਨੇ ਔਲਾਦ ਦੇ ਰੂਪ 'ਚ ਬੇਟੀ ਦੇ ਜਨਮ ਤੋਂ ਬਾਅਦ ਔਰਤਾਂ ਤੇ ਪੁਰਸ਼ਾਂ 'ਤੇ ਇਸ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ। ਖੋਜਕਾਰਾਂ ਨੂੰ ਪਤਾ ਲੱਗਿਆ ਕਿ ਔਲਾਦ ਦੇ ਰੂਪ 'ਚ ਬੇਟੀ ਹਾਸਲ ਕਰਨ ਵਾਲੇ ਪਿਤਾ ਦੀ ਲੈਂਗਿਕ ਭੂਮਿਕਾ ਦੇ ਪ੍ਰਤੀ ਰਸਮੀ ਸੋਚ ਰੱਖਣ ਦੀ ਸੰਭਾਵਨਾ ਘੱਟ ਹੁੰਦੀ ਹੈ ਤੇ ਉਸ 'ਚ ਵੀ, ਜਦੋਂ ਬੇਟੀ ਸਕੂਲ ਜਾਣ ਦੀ ਉਮਰ ਤੱਕ ਪਹੁੰਚਦੀ ਹੈ ਤਾਂ ਪਿਤਾ 'ਚ ਰਸਮੀ ਸੋਚ ਦੀ ਸੰਭਾਵਨਾ ਹੋਰ ਘੱਟ ਹੋ ਜਾਂਦੀ ਹੈ।
ਖੋਜਕਾਰਾਂ ਨੇ ਕਿਹਾ ਕਿ ਉਥੇ ਦੂਜੇ ਪਾਸੇ ਮਾਂਵਾਂ ਦੇ ਰਸਮੀ ਸੋਚ ਰੱਖਣ ਦੀ ਸੰਭਾਵਨਾ ਸ਼ੁਰੂ ਤੋਂ ਹੀ ਘੱਟ ਹੁੰਦੀ ਹੈ, ਇਸ ਦਾ ਬੇਟੀ ਹੋਣ ਨਾਲ ਸਬੰਧ ਬਹੁਤ ਘੱਟ ਹੈ। ਉਸ ਦਾ ਕਾਰਨ ਇਹ ਹੈ ਕਿ ਔਰਤਾਂ ਪਹਿਲਾਂ ਤੋਂ ਹੀ ਰਸਮੀ ਸੋਚ ਦਾ ਸਾਹਮਣਾ ਖੁਦ ਕਰ ਚੁੱਕੀਆਂ ਹੁੰਦੀਆਂ ਹਨ।