ਯਾਦਦਾਸ਼ਤ ਨੂੰ ਕਿਤੇ ਕਮਜ਼ੋਰ ਨਾ ਕਰ ਦੇਵੇ ‘ਫੋਟੋ ਖਿੱਚਣ ਦੀ ਆਦਤ’
Monday, May 03, 2021 - 09:46 AM (IST)
ਵਾਸ਼ਿੰਗਟਨ (ਏਜੰਸੀ)- ਇਤਿਹਾਸਕ ਯਾਦਗਾਰ ਜਾਂ ਹੋਰ ਕਿਸੇ ਥਾਂ ’ਤੇ ਘੁੰਮਣ ਜਾਣ ਵਾਲੇ ਜ਼ਿਆਦਾਤਰ ਲੋਕ ਉਥੋਂ ਦੇ ਯਾਦਗਾਰ ਪਲਾਂ ਨੂੰ ਕੈਦ ਕਰਨ ਲਈ ਤੁਰੰਤ ਸਮਾਰਟਫੋਨ ਜਾਂ ਕੈਮਰੇ ਨੂੰ ਕੱਢ ਕੇ ਧੜਾਧੜ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਨ। ਪਰ ਇਹ ਆਦਤ ਸਾਡੀ ਯਾਦਦਾਸ਼ਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਇਹ ਵੀ ਪੜ੍ਹੋ : ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਾਰਤ ਦੀ ਮਦਦ ਕਰਨ ਦੀ ਕੀਤੀ ਅਪੀਲ
ਅਮਰੀਕੀ ਖੋਜਕਾਰਾਂ ਦਾ ਕਹਿਣਾ ਹੈ ਕਿ ਫੋਟੋ ਖਿੱਚਣ ਦੀ ਆਦਤ ਸਾਡੀ ਉਸ ਈਵੈਂਟ ਜਾਂ ਖ਼ਾਸ ਕਰਕੇ ਮੌਕੇ ਨਾਲ ਜੁੜੀਆਂ ਯਾਦਾਂ ਨੂੰ ਵਿਗਾੜ ਸਕਦੀਆਂ ਹਨ। ਦਰਅਸਲ, ਅਜਿਹਾ ਕਰਕੇ ਵਿਅਕਤੀ ਉਸ ਖ਼ਾਸ ਪਲ ਅਤੇ ਯਾਦਗਾਰ ’ਤੇ ਫੋਕਸ ਕਰਨ ਦੀ ਥਾਂ ਫੋਟੋ ਖਿੱਚਣ ’ਚ ਜ਼ਿਆਦਾ ਧਿਆਨ ਦਿੰਦਾ ਹੈ। ਪਾਇਆ ਗਿਆ ਕਿ ਮੁਕਾਬਲੇਬਾਜ਼ਾਂ ਨੇ ਆਰਟ ਵਰਕ ਦੀ ਜਾਣਕਾਰੀ ਯਾਦ ਕਰਨ ’ਚ ਚੰਗਾ ਪ੍ਰਦਰਸ਼ਨ ਕੀਤਾ, ਜਦਕਿ ਉਹ ਦੇਖਣ ਦੇ ਸਮੇਂ ਫੋਟੋ ਖਿੱਚਣ ’ਚ ਮਸਤ ਨਹੀਂ ਸਨ। ਕਈ ਲੋਕ ਜ਼ਿੰਦਗੀ ’ਚ ਮਹੱਤਵਪੂਰਨ ਪਲਾਂ ਨੂੰ ਇੱਕਠਾ ਕਰਕੇ ਰੱਖਣ ਲਈ ਫੋਟੋਆਂ ਖਿੱਚਦੇ ਹਨ, ਪਰ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਹ ਤਰੀਕਾ ਅਸਲ ’ਚ ਨੁਕਸਾਨਦਾਇਕ ਹੈ।
ਇਹ ਵੀ ਪੜ੍ਹੋ : ਕੋਰੋਨਾ ਫੈਲਣ ਤੋਂ ਰੋਕਣ ਲਈ ਓਂਟਾਰੀਓ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਐਂਟਰੀ ਬੈਨ ਕਰੇਗਾ ਕੈਨੇਡਾ
ਇੰਝ ਕੀਤਾ ਅਧਿਐਨ
ਖੋਜਕਾਰਾਂ ਨੇ 525 ਮੁਕਾਬਲੇਬਾਜ਼ੀਆਂ ’ਤੇ 5 ਪ੍ਰਯੋਗਾਂ ਦੀ ਲੜੀ ਆਯੋਜਿਤ ਕੀਤੀ। ਉਨ੍ਹਾਂ ਨੇ ਪੇਂਟਿੰਗ, ਸਕੈਚ ਅਤੇ ਫੋਟੋਗ੍ਰਾਫ ਸਮੇਤ ਵੱਖ-ਵੱਖ ਆਰਟਵਰਕ ਦਿਖਾਏ। ਉਨ੍ਹਾਂ ਨੇ ਪੇਂਟਿੰਗ, ਸਕੈੱਚ ਅਤੇ ਫੋਟੋਗ੍ਰਾਫ ਸਮੇਤ ਵੱਖ-ਵੱਖ ਆਰਟਵਰਕ ਦਿਖਾਏ। ਉਨ੍ਹਾਂ ਨਾਲ ਹੋਰ ਆਰਟਪੀਸ ਨੂੰ ਦੇਖਣ ਦੌਰਾਨ ਕੈਮਰਾ ਫੋਨ ਦੀ ਵਰਤੋਂ ਕਰਦੇ ਹੋਏ ਕੁਝ ਕਲਾਕ੍ਰਿਤੀਆਂ ਦੇ ਫੋਟੋਗ੍ਰਾਫ ਲੈਣ ਨੂੰ ਵੀ ਕਿਹਾ ਗਿਆ। ਇਸ ਤੋਂ ਬਾਅਦ ਮੁਕਾਬਲੇਬਾਜ਼ਾਂ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਨੇ ਜੋ ਕਲਾਕ੍ਰਿਤੀ ਦੇਖੀ ਹੈ, ਉਸ ਨਾਲ ਜੁੜਿਆ ਇਕ ਮੈਮੋਰੀ ਟੈਸਟ ਪੂਰਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਡਾ. ਫਾਊਚੀ ਦੀ ਸਲਾਹ, ਕੋਰੋਨਾ ਦੇ ਭਿਆਨਕ ਮੰਜ਼ਰ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ'
ਇਹ ਫਰਕ ਆਏ ਸਾਹਮਣੇ
5 ਪ੍ਰਯੋਗਾਂ ਤੋਂ ਬਾਅਦ ਫੋਟੋਗ੍ਰਾਫ ਲਈ ਜਾਣ ਵਾਲੀ ਕਲਾਕ੍ਰਿਤੀ ਨਾਲ ਜੁੜੀ ਯਾਦ ਬੇਹੱਦ ਖਰਾਬ ਸੀ, ਬਜਾਇ ਉਸ ਆਰਟ ਦੇ ਜਿਸ ਨੂੰ ਸਿਰਫ ਦੇਖਿਆ ਗਿਆ, ਫੋਟੋਗ੍ਰਾਫੀ ਨਹੀਂ ਕੀਤੀ ਗਈ। ਕਲਾਕ੍ਰਿਤੀ ਦੇਖਣ ਅਤੇ ਉਸ ਨਾਲ ਜੁੜੀ ਯਾਦਗਾਰ ਨੂੰ ਦੱਸਣ ’ਚ 20 ਮਿੰਟ ਦਾ ਸਮੇਂ ਤੋਂ ਬਾਅਦ ਵੀ ਬਰਾਬਰ ਅਸਰ ਦੇਖੇ ਗਏ।
ਖੋਜਕਾਰਾਂ ਨੇ ਦਿੱਤਾ ਸੁਝਾਅ
ਖੋਜਕਾਰਾਂ ਨੇ ਪਾਇਆ ਕਿ ਮੁਕਾਬਲੇਬਾਜ਼ਾਂ ਨੇ ਸਮਝਦਾਰੀ ਨਾਲ ਸੰਚਾਲਿਤ ਅਤੇ ਵਿਚਾਰਕ ਤੌਰ ’ਤੇ ਸੰਚਾਲਿਤ ਪ੍ਰੀਖਣਾਂ ਦੋਨਾਂ ਵਿਚ ਯਾਦਦਾਸ਼ਤ ਨੁਕਸਾਨ ਦਾ ਤਜ਼ਰਬਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਤਜ਼ਰਬਿਆਂ ਨੂੰ ਯਾਦ ਕਰਨ ਲਈ ਤਸਵੀਰਾਂ ਖਿੱਚਦੇ ਹਾਂ, ਜੋ ਕੁਝ ਮਿੰਟ ਪਹਿਲਾਂ ਹੋਏ ਸਨ। ਖੋਜਕਾਰਾਂ ਨੇ ਲੋਕਾਂ ਨੂੰ ਆਰਟ ਅਤੇ ਲੈਂਡਮਾਰਕ ਦੇਖਣ ਜਾਂਦੇ ਸਮੇਂ ਮੌਜੂਦਾ ਪਲ ’ਚ ਰਹਿਣ ਦਾ ਸੁਝਾਅ ਦਿੱਤਾ।
ਇਹ ਵੀ ਪੜ੍ਹੋ : ਲੇਬਨਾਨ ਦੀ ਝੀਲ ’ਚੋਂ ਮਿਲੀਆਂ ਜ਼ਹਿਰੀਲੀਆਂ ਅਤੇ ਵਾਇਰਸ ਸੰਕਰਮਿਤ 40 ਟਨ ਮਰੀਆਂ ਹੋਈਆਂ ਮੱਛੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।