ਆਸਟ੍ਰੇਲੀਆ : ਗੋਲੀਬਾਰੀ ''ਚ ਜ਼ਖਮੀ ਹੋਏ ਵਿਅਕਤੀ ਨੇ ਤੋੜਿਆ ਦਮ

Sunday, Apr 21, 2019 - 12:31 PM (IST)

ਆਸਟ੍ਰੇਲੀਆ : ਗੋਲੀਬਾਰੀ ''ਚ ਜ਼ਖਮੀ ਹੋਏ ਵਿਅਕਤੀ ਨੇ ਤੋੜਿਆ ਦਮ

ਮੈਲਬੌਰਨ, (ਭਾਸ਼ਾ)— ਮੈਲਬੌਰਨ 'ਚ ਮਸ਼ਹੂਰ ਨਾਈਟ ਕਲੱਬ ਦੇ ਬਾਹਰ ਹੋਈ ਗੋਲੀਬਾਰੀ 'ਚ ਜ਼ਖਮੀ ਹੋਏ ਇਕ ਹੋਰ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਨਾਈਟ ਕਲੱਬ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਖਬਰਾਂ 'ਚ ਉਸ ਦਾ ਨਾਂ ਰਿਚਰਡ ਐਰੋ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 28 ਸਾਲ ਸੀ।

PunjabKesari

ਇੱਥੇ ਪਿਛਲੇ ਐਤਵਾਰ ਨੂੰ ਲਵ ਮਸ਼ੀਨ ਕਲੱਬ ਦੇ ਬਾਹਰ ਹੋਈ ਗੋਲੀਬਾਰੀ 'ਚ ਇਕ ਔਰਤ ਸਮੇਤ 6 ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਕਰਮਚਾਰੀ ਐਰੋਨ ਖਾਲਿਦ ਉਸਮਾਨੀ ਨੇ ਉਸੇ ਦਿਨ ਹਸਪਤਾਲ 'ਚ ਦਮ ਤੋੜ ਦਿੱਤਾ ਸੀ।

PunjabKesari

ਸੂਤਰਾਂ ਮੁਤਾਬਕ ਜਾਂਚ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਘਟਨਾ ਦਾ ਮੋਟਰਸਾਈਕਲ ਗਿਰੋਹ ਜਾਂ ਹੋਰ ਕਿਸੇ ਸਮੂਹ ਨਾਲ ਕੋਈ ਸਬੰਧ ਹੈ ਜਾਂ ਨਹੀਂ। ਫਿਲਹਾਲ ਬਾਕੀ ਜ਼ਖਮੀ ਮੈਡੀਕਲ ਸਹਾਇਤਾ ਲੈ ਰਹੇ ਹਨ।


Related News