ਮੈਲਬੌਰਨ ''ਚ ਹਾਦਸੇ ਦੀ ਸ਼ਿਕਾਰ ਹੋਈ ਕਾਰ, ਵਾਲ-ਵਾਲ ਬਚੀ 5 ਲੋਕਾਂ ਦੀ ਜਾਨ

12/09/2017 11:33:09 AM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਮੈਲਬੌਰਨ 'ਚ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 5 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦਰਅਸਲ ਕਾਰ ਬੇਕਾਬੂ ਹੋ ਗਈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ 'ਚ 3 ਨਾਬਾਲਗ ਲੜਕੀਆਂ ਸਮੇਤ 2 ਵਿਅਕਤੀ ਸਵਾਰ ਸਨ, ਜੋ ਕਿ ਹਾਦਸੇ 'ਚ ਜ਼ਖਮੀ ਹੋਏ ਹਨ। ਇਹ ਹਾਦਸਾ ਬੀਤੀ ਰਾਤ ਵਾਪਰਿਆ। ਕਾਰ ਦੀ ਟੱਕਰ ਇਕ ਕੰਧ ਨਾਲ ਹੋ ਗਈ ਸੀ ਅਤੇ ਟੱਕਰ ਕਾਰਨ ਕੰਧ ਦਾ ਕੁਝ ਹਿੱਸਾ ਟੁੱਟ ਕੇ ਕਾਰ 'ਤੇ ਆ ਡਿੱਗਾ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ। 

PunjabKesari
ਇਸ ਭਿਆਨਕ ਟੱਕਰ ਕਾਰਨ ਕਾਰ ਦਾ 21 ਸਾਲਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ। ਕਾਰ ਦੀ ਅੱਗੇ ਵਾਲੀ ਸੀਟ 'ਤੇ ਬੈਠਾ ਇਕ ਹੋਰ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਹ ਕਾਰ ਅੰਦਰ ਫਸ ਗਿਆ ਅਤੇ ਮੌਕੇ 'ਤੇ ਪੁੱਜੇ ਐਮਰਜੈਂਸੀ ਅਧਿਕਾਰੀਆਂ ਨੇ ਤਕਰੀਬਨ ਇਕ ਘੰਟੇ ਦੇ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। 3 ਨਾਬਾਲਗ ਲੜਕੀਆਂ ਜੋ ਕਿ ਕਾਰ ਦੀ ਪਿਛਲੀ ਸੀਟ 'ਤੇ ਬੈਠੀਆਂ ਸਨ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਸਾਰੇ ਬਹੁਤ ਕਿਸਮਤ ਵਾਲੇ ਹਨ, ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ। ਪੁਲਸ ਦਾ ਕਹਿਣਾ ਹੈ ਕਿ ਡਰੱਗ, ਸ਼ਰਾਬ ਜਾਂ ਤੇਜ਼ ਰਫਤਾਰ ਹਾਦਸੇ ਦੇ ਪਿਛੇ ਦਾ ਕਾਰਨ ਹੋ ਸਕਦਾ ਹੈ।


Related News