ਮੈਲਬੌਰਨ : ਘਰ ''ਤੇ ਡਿੱਗੀ ਕ੍ਰੇਨ, ਕੋਈ ਜ਼ਖਮੀ ਨਹੀਂ

10/15/2018 11:38:53 AM

ਮੈਲਬੌਰਨ (ਬਿਊਰੋ)— ਮੈਲਬੌਰਨ ਦੇ ਦੱਖਣ-ਪੱਛਮ ਵਿਚ ਸੋਮਵਾਰ ਸਵੇਰੇ 16 ਟਨ ਵਜ਼ਨੀ ਕ੍ਰੇਨ ਸਪਾ ਦੇਣ ਦੌਰਾਨ ਇਕ ਘਰ 'ਤੇ ਡਿੱਗ ਪਈ। ਇਹ ਮੰਨਿਆ ਜਾਂਦਾ ਹੈ ਕਿ ਕ੍ਰੇਨ 11 ਵਜੇ ਦੇ ਕਰੀਬ ਗੈਰਾਜ ਅਤੇ ਫਿਨਲੇ ਰੋਡ, ਐਲਟੋਨਾ ਪ੍ਰਾਪਰਟੀ ਦੇ ਪਿਛਲੇ ਹਿੱਸੇ ਉੱਤੇ ਡਿੱਗੀ।

PunjabKesari

ਮੈਟਰੋਪਾਲੀਟਨ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਾਦਸੇ ਸਮੇਂ ਕ੍ਰੇਨ ਦਾ 50 ਸਾਲਾ ਡਰਾਈਵਰ ਉਸ ਦੇ ਅੰਦਰ ਹੀ ਸੀ ਪਰ ਚੰਗੀ ਕਿਸਮਤ ਨਾਲ ਉਹ ਸਮਾਂ ਰਹਿੰਦੇ ਬਾਹਰ ਆ ਗਿਆ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਹਾਦਸੇ ਵਿਚ ਕਿਸੇ ਹੋਰ ਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ। ਕ੍ਰੇਨ ਦੇ ਡਿੱਗਣ ਕਾਰਨ ਨੇੜਲੇ ਘਰ ਨੂੰ ਥੋੜ੍ਹਾ ਜਿਹਾ ਨੁਕਸਾਨ ਪਹੁੰਚਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


Related News