ਮੈਲਬੌਰਨ : ਸੇਵਾਦਾਰਾਂ ਵੱਲੋਂ ਸਲਾਨਾ ਭੋਗ ਸਬੰਧੀ ਕੀਤੀ ਮੀਟਿੰਗ

Sunday, Dec 09, 2018 - 05:59 PM (IST)

ਮੈਲਬੌਰਨ : ਸੇਵਾਦਾਰਾਂ ਵੱਲੋਂ ਸਲਾਨਾ ਭੋਗ ਸਬੰਧੀ ਕੀਤੀ ਮੀਟਿੰਗ

ਸਿਡਨੀ/ਮੈਲਬੌਰਨ (ਸਨੀ ਚਾਂਦਪੁਰੀ)- ਮਹਾਰਾਜ ਭੂਰਵਾਲਿਆਂ ਦੀ ਗੁਰਗੱਦੀ ਦੇ ਚੌਥੇ ਗੱਦੀਨਸ਼ੀਨ (ਗਰੀਬਦਾਸੀ ਸੰਪ੍ਰਦਾਇ) ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਆਪਣੀ ਸਿਡਨੀ ਯਾਤਰਾ ਦੌਰਾਨ ਮੈਲਬੌਰਨ ਸਥਿਤ ਭੂਰੀਵਾਲਿਆਂ ਦੀ ਕੁਟੀਆ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਵਿਖੇ ਭੋਗ ਪਾਉਣਗੇ। ਮਹਾਰਾਜ ਦੇ ਸੇਵਕ ਚੰਦਰ ਕਾਂਤ ਮੈਲਬੌਰਨ ਨੇ ਦੱਸਿਆ ਕਿ ਮਹਾਰਾਜ ਆਪਣੇ ਰੁਝੇਵਿਆਂ ਭਰੇ ਸ਼ਡਿਊਲ 'ਚੋ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਸਟ੍ਰੇਲੀਆ ਦੀ ਯਾਤਰਾ ਦੌਰਾਨ ਆਏ ਹਨ, ਜਿਸ ਵਿੱਚ ਮਹਾਰਾਜ ਬ੍ਰਹਮ ਨਿਵਾਸ ਆਸ਼ਰਮ 4 ਬੋਡਲਸ ਲੇਨ, ਲਿਟਲ ਰਿਵਰ -3211 ਮੈਲਬੌਰਨ ਵਿਖੇ 16 ਤਰੀਕ ਦਿਨ ਐਤਵਾਰ ਨੂੰ ਭੋਗ ਪਾਉਣਗੇ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।ਇਸ ਮੌਕੇ ਸੇਵਾਦਾਰਾਂ ਵੱਲੋਂ ਮੀਟਿੰਗ ਕੀਤੀ ਗਈ ਤੇ ਭੋਗ ਸੰਬੰਧੀ ਪ੍ਰੋਗਰਾਮ ਵੀ ਉਲੀਕੇ ਗਏ, ਜੋ ਕਿ ਮਹਾਰਾਜ ਦੇ ਦਿਸ਼ਾ-ਨਿਰਦੇਸ਼ ਰਾਹੀਂ ਕੀਤੇ ਜਾਣਗੇ। ਇਸ ਮੌਕੇ ਸ਼ਾਮਾ ਸਾਹਨੇਵਾਲ, ਵਿੱਕੀ, ਸ਼ਾਮਾਂ ਟੇਡੇਵਾਲ, ਰਿੰਕੂ, ਅਸ਼ਵਨੀ ਸਿੰਘ, ਸੋਨੂ, ਜਸਦੀਪ ਸਿੰਘ ਜੱਸੀ, ਚੰਦਰ ਕਾਂਤ, ਸੰਜੂ ਆਦਿ ਹਾਜ਼ਰ ਸਨ।
 


author

Sunny Mehra

Content Editor

Related News