ਪਾਕਿ ਨੇ ਦਿੱਤਾ ਟਰੰਪ ਨੂੰ ਦੇਸ਼ ਆਉਣ ਦਾ ਸੱਦਾ, ਮਿਲਿਆ ਇਹ ਜਵਾਬ

01/23/2020 2:05:48 AM

ਲਾਹੌਰ — ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਉਥੇ ਹੀ ਦੋਵਾਂ ਦੇਸ਼ਾਂ ਵਿਚਾਲੇ ਅਮਰੀਕਾ ਦਾ ਵੱਖਰਾ ਸਥਾਨ ਹੈ ਪਾਕਿਸਤਾਨ ਅਮਰੀਕਾ ਨਾਲ ਨਜ਼ਦੀਕੀ ਦਿਖਾਉਣ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਹੈ, ਉਥੇ ਹੀ ਭਾਰਤ ਤੇ ਅਮਰੀਕਾ ਦੇ ਆਪਸ 'ਚ ਚੰਗੇ ਸਬੰਧ ਹਨ। ਕਿਹਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਫਰਵਰੀ 'ਚ ਭਾਰਤ ਦੌਰੇ 'ਤੇ ਆਉਣ ਵਾਲੇ ਹਨ ਪਰ ਇਸ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ। ਪਰ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ 'ਚ ਇਸ ਨੂੰ ਲੈ ਕੇ ਚਿੰਤਾ ਵਧ ਗਈ ਹੈ ਅਤੇ ਉਹ ਇਸ ਕੋਸ਼ਿਸ਼ 'ਚ ਲੱਗਾ ਹੈ ਕਿ ਕਿਵੇਂ ਟਰੰਪ ਪਾਕਿਸਤਾਨ ਦਾ ਵੀ ਦੌਰਾ ਕਰ ਲੈਣ। ਇਸ ਦੇ ਮੱਦੇਨਜ਼ਰ ਦਾਵੋਸ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਡੋਨਾਲਡ ਟਰੰਪ 'ਜਲਦ ਹੀ' ਪਾਕਿਸਤਾਨ ਦੌਰੇ 'ਤੇ ਆਉਣਗੇ।

ਟਰੰਪ ਨੇ ਪਾਕਿ ਦੇ ਸੱਦੇ ਦਾ ਇੰਝ ਦਿੱਤਾ ਜਵਾਬ
ਉਥੇ ਹੀ ਟਰੰਪ ਨਾਲ ਬੁੱਧਵਾਰ ਨੂੰ ਇਸ ਯਾਤਰਾ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਇਸ ਨੂੰ ਖਾਰਿਜ ਕਰਦੇ ਹੋਏ ਨਜ਼ਰ ਆਏ। ਕੁਰੈਸ਼ੀ ਦਾ ਇਹ ਬਿਆਨ ਰਾਸ਼ਟਰਪਤੀ ਟਰੰਪ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਮੰਗਲਵਾਰ ਨੂੰ ਗਲੋਬਲ ਆਰਿਥਕ ਮੰਚ ਦੌਰਾਨ ਹੋਈ ਦੋ-ਪੱਖੀ ਬੈਠਕ ਤੋਂ ਬਾਅਦ ਆਇਆ। ਇਕ ਨਿਊਜ਼ ਏਜੰਸੀ ਨੇ ਕੁਰੈਸ਼ੀ ਦੇ ਹਵਾਲੇ ਕਿਹਾ ਹੈ ਕਿ, 'ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਪਾਕਿਸਤਾਨ ਆਉਣਗੇ।' ਹਾਲਾਂਕਿ ਇਮਰਾਨ ਖਾਨ ਨਾਲ ਮੁਲਾਕਾਤ ਤੋਂ ਪਹਿਲਾਂ ਜਦੋਂ ਇਕ ਪੱਤਰਕਾਰ ਨੇ ਟਰੰਪ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਟਰੰਪ ਇਸ ਗੱਲ ਨੂੰ ਟਾਲਦੇ ਹੋਏ ਨਜ਼ਰ ਆਏ।


Related News