ਬ੍ਰਿਟਿਸ਼ ਸ਼ਾਹੀ ਪਰਿਵਾਰ ''ਚ ਤੂਫਾਨ ਲਿਆ ਕੇ ਮੇਘਨ ਪਰਤੀ ਕੈਨੇਡਾ

01/10/2020 4:20:27 PM

ਲੰਡਨ- ਬ੍ਰਿਟਿਸ਼ ਸ਼ਾਹੀ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਤੋਂ ਦੂਰ ਹੋਣ ਦਾ ਐਲਾਨ ਕਰ ਤੂਫਾਨ ਖੜ੍ਹਾ ਕਰਨ ਵਾਲੀ ਰਾਜਕੁਮਾਰ ਹੈਰੀ ਦੀ ਪਤਨੀ ਮੇਘਨ ਮਰਕੇਲ ਕੈਨੇਡਾ ਪਰਤ ਗਈ ਹੈ। ਇਹ ਜਾਣਕਾਰੀ ਸ਼ੱਕਰਵਾਰ ਨੂੰ ਉਹਨਾਂ ਦੀ ਬੁਲਾਰਨ ਨੇ ਦਿੱਤੀ ਹੈ। ਬੁਲਾਰਨ ਨੇ ਏ.ਐਫ.ਪੀ. ਨੂੰ ਕਿਹਾ ਕਿ ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਡਚਸ ਆਫ ਸੁਸੈਕਸ ਮੇਘਨ ਮਰਕੇਲ ਕੈਨੇਡਾ ਵਿਚ ਹਨ। ਇਹ ਜਾਣਕਾਰੀ ਉਹਨਾਂ ਨੇ ਡੇਲੀ ਮੇਲ ਦੀ ਰਿਪੋਰਟ ਤੋਂ ਬਾਅਦ ਦਿੱਤੀ, ਜਿਸ ਵਿਚ ਦੱਸਿਆ ਗਿਆ ਸੀ ਕਿ ਬੇਟੇ ਆਰਚੀ ਨੂੰ ਮਿਲਣ ਲਈ ਮੇਘਨ ਵੀਰਵਾਰ ਨੂੰ ਕੈਨੇਡਾ ਪਰਤ ਗਈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਇਹ ਖਬਰਾਂ ਸਨ ਕਿ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਸ਼ਾਹੀ ਵਿਰਾਸਤ ਤੋਂ ਵੱਖਰੇ ਹੋਣ ਦਾ ਫੈਸਲਾ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਪ੍ਰਿੰਸ ਹੈਰੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਜ਼ਰੀਏ ਦਿੱਤੀ ਸੀ। ਇਸ ਦੌਰਾਨ ਪ੍ਰਿੰਸ ਹੈਰੀ ਨੇ ਕਿਹਾ ਸੀ ਕਿ ਉਹ ਤੇ ਉਹਨਾਂ ਦੀ ਪਤਨੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਆਪਣੇ ਅਹੁਦੇ ਨੂੰ ਛੱਡ ਰਹੇ ਹਨ ਅਤੇ ਹੁਣ ਉਹ ਸ਼ਾਹੀ ਪਰਿਵਾਰ ਦੇ ਮੈਂਬਰ ਦੇ ਅਹੁਦੇ ਤੋਂ ਵੱਖ ਹੋ ਕੇ ਖੁਦ ਨੂੰ ਆਰਥਿਕ ਰੂਪ ਨਾਲ ਸੁਤੰਤਰ ਕਰਨ ਲਈ ਕੰਮ ਕਰਨਗੇ।


Baljit Singh

Content Editor

Related News