ਪ੍ਰਿੰਸ ਹੈਰੀ ਨਾਲ ਬ੍ਰਿਟੇਨ ਪਰਤੀ ਮੇਘਨ ਨੇ ''ਯੁਵਾ ਸੰਮੇਲਨ'' ਨੂੰ ਕੀਤਾ ਸੰਬੋਧਿਤ
Tuesday, Sep 06, 2022 - 03:06 PM (IST)
ਲੰਡਨ (ਏਜੰਸੀ): ਬ੍ਰਿਟਿਸ਼ ਸ਼ਾਹੀ ਪਰਿਵਾਰ ਵਜੋਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇਣ ਦੇ ਲਗਭਗ ਦੋ ਸਾਲਾਂ ਬਾਅਦ ਡਚੇਸ ਆਫ ਸਸੇਕਸ ਮੇਘਨ ਨੇ ਬ੍ਰਿਟੇਨ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਸੋਮਵਾਰ ਨੂੰ ''ਵਨ ਯੰਗ ਵਰਲਡ ਸਮਿਟ'' ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਲ 2014 ਦੌਰਾਨ ਇਸੇ ਕਾਨਫਰੰਸ ਵਿੱਚ ਸ਼ਿਰਕਤ ਕਰਦਿਆਂ ਆਪਣੇ ਮਨ ਵਿੱਚ ਆਏ ਖਦਸ਼ਿਆਂ ਬਾਰੇ ਗੱਲ ਕੀਤੀ।
ਡਚੇਸ ਆਫ ਸਸੇਕਸ ਜਿਸ ਨੂੰ ਪਹਿਲਾਂ ਮੇਘਨ ਮਾਰਕਲ ਵਜੋਂ ਜਾਣਿਆ ਜਾਂਦਾ ਸੀ ਅਤੇ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਪਹਿਲਾਂ ਟੈਲੀਵਿਜ਼ਨ ਨਾਟਕ 'ਸੂਟਸ' ਵਿੱਚ ਆਪਣੀਆਂ ਅਭਿਨੈ ਭੂਮਿਕਾਵਾਂ ਲਈ ਜਾਣੀ ਜਾਂਦੀ ਸੀ। ਗੌਰਤਲਬ ਹੈ ਕਿ ਸਾਲ 2020 ਵਿੱਚ ਮੇਘਨ ਅਤੇ ਹੈਰੀ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਿਆਗ ਦਿੱਤਾ ਅਤੇ ਅਮਰੀਕਾ ਚਲੇ ਗਏ। ਇਸ ਤੋਂ ਬਾਅਦ ਉਹ ਪਹਿਲੀ ਵਾਰ ਇਸ ਸਾਲ ਜੂਨ 'ਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦੀ ਤਾਜਪੋਸ਼ੀ ਦੇ ਪਲੈਟੀਨਮ ਜੁਬਲੀ ਸਮਾਰੋਹ 'ਚ ਸ਼ਾਮਲ ਹੋਣ ਲਈ ਆਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਜਾਨਸਨ ਡਾਊਨਿੰਗ ਸਟ੍ਰੀਟ ਛੱਡ ਕੇ ਮਹਾਰਾਣੀ ਨੂੰ ਅਸਤੀਫ਼ਾ ਦੇਣ ਲਈ ਹੋਏ ਰਵਾਨਾ (ਤਸਵੀਰਾਂ)