ਪਣਡੁੱਬੀ ਵਿਵਾਦ : ਬ੍ਰਿਟੇਨ ਤੇ ਫਰਾਂਸ ਦੇ ਰੱਖਿਆ ਮੰਤਰੀਆਂ ਦਰਮਿਆਨ ਹੋਣ ਵਾਲੀ ਮੀਟਿੰਗ ਰੱਦ

Tuesday, Sep 21, 2021 - 11:19 AM (IST)

ਪਣਡੁੱਬੀ ਵਿਵਾਦ : ਬ੍ਰਿਟੇਨ ਤੇ ਫਰਾਂਸ ਦੇ ਰੱਖਿਆ ਮੰਤਰੀਆਂ ਦਰਮਿਆਨ ਹੋਣ ਵਾਲੀ ਮੀਟਿੰਗ ਰੱਦ

ਲੰਡਨ- ਪਣਡੁੱਬੀਆਂ ਨੂੰ ਲੈ ਕੇ ਵਿਵਾਦ ਕਾਰਨ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵਿਚਾਲੇ ਹੋਣ ਵਾਲੀ ਮੀਟਿੰਗ ਰੱਦ ਹੋ ਗਈ ਹੈ। ਇਹ ਕਦਮ ਅਮਰੀਕਾ, ਆਸਟ੍ਰੇਲਿਆ ਅਤੇ ਬ੍ਰਿਟੇਨ ਵਲੋਂ ਫਰਾਂਸ ਨੂੰ ਪਾਸੇ ਕਰ ਕੇ 66 ਅਰਬ ਅਮਰੀਕੀ ਡਾਲਰ ਦੇ ਪਣਡੁੱਬੀ ਨਿਰਮਾਣ ਸਮਝੌਤੇ ਦੇ ਐਲਾਨ ਤੋਂ ਬਾਅਦ ਉਠਾਇਆ ਗਿਆ। 

ਬ੍ਰਿਟਿਸ਼ ਅਖਬਾਰ ਦਿ ਗਾਰਡੀਅਨ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿਚ ਦੱਸਿਆ ਕਿ ਫ੍ਰੈਂਕੋ-ਬ੍ਰਿਟਿਸ਼ ਕੌਂਸਲ ਦੇ ਸਹਿ-ਪ੍ਰਧਾਨ ਰਿਕੇਟਸ ਨੇ ਐਤਵਾਰ ਨੂੰ ਦੱਸਿਆ ਕਿ ਮੀਟਿੰਗ ਨੂੰ ਅੱਗੇ ਦੀ ਤਰੀਕ ਲਈ ਟਾਲ ਦਿੱਤਾ ਗਿਆ ਹੈ। ਉਧਰ, ਫਰਾਂਸ ਨੇ ਸੋਮਵਾਰ ਨੂੰ ਕਿਹਾ ਕਿ ਦੋਨੋਂ ਦੇਸ਼ਾਂ ਵਿਚਾਲੇ ਪਣਡੁੱਬੀ ਸਮਝੌਤਾ ਰੱਦ ਕੀਤੇ ਜਾਣ ਕਾਰਨ ਫਰਾਂਸ ਦੀ ਨਾਰਾਜ਼ਗੀ ਦੇ ਕਾਰਨ ਆਸਟ੍ਰੇਲੀਆ ਅਤੇ ਯੂਰਪੀ ਸੰਘ ਵਿਚਾਲੇ ਮੁਕਤ ਵਪਾਰ ਸਮਝੌਤਾ ਪਟੜੀ ਤੋਂ ਨਹੀਂ ਉਤਰੇਗਾ। 


author

DIsha

Content Editor

Related News