ਕੋਰੋਨਾ ਦੌਰਾਨ ਮੈਡੀਕਲ ਰਹਿੰਦ-ਖੂੰਹਦ ਦਾ ਲੱਗਿਆ ਢੇਰ : WHO

Wednesday, Feb 02, 2022 - 12:14 AM (IST)

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਦੀ ਕੋਸ਼ਿਸ਼ 'ਚ ਦਸਤਾਨਿਆਂ, ਪੀ.ਪੀ.ਈ. ਕਿੱਟ, ਮਾਸਕ ਅਤੇ ਟੀਕਾਕਰਨ ਸਰਿੰਜਾਂ ਦੇ ਜ਼ਿਆਦਾ ਇਸਤੇਮਾਲ ਦੇ ਕਾਰਨ ਮੈਡੀਕਲ ਰਹਿੰਦ-ਖੂੰਹਦ ਦਾ ਢੇਰ ਲੱਗ ਗਿਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਡਬਲਯੂ.ਐੱਚ.ਓ. ਨੇ ਮੰਗਲਵਾਰ ਨੂੰ ਦੱਸਿਆ ਕਿ ਹਜ਼ਾਰਾਂ ਟਨ ਵਾਧੂ ਮੈਡੀਕਲ ਰਹਿੰਦ-ਖੂੰਹਦ ਨੇ ਢੇਰ ਪ੍ਰਬੰਧਨ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਹ ਸਿਹਤ ਅਤੇ ਵਾਤਾਵਰਤਣ ਦੋਵਾਂ ਲਈ ਖ਼ਤਰਾ ਹੈ।

ਇਹ ਵੀ ਪੜ੍ਹੋ : ਜਾਪਾਨ 'ਚ ਅਮਰੀਕਾ ਦੇ ਰਾਜਦੂਤ ਨੇ ਖੇਤਰੀ ਤਣਾਅ ਨਾਲ ਨਜਿੱਠਣ 'ਚ ਸਹਿਯੋਗ ਦੀ ਜਤਾਈ ਵਚਨਬੱਧਤਾ

ਉਸ ਨੇ ਕਿਹਾ ਕਿ ਇਹ ਖ਼ਤਰਾ ਇਨ੍ਹਾਂ ਪ੍ਰਣਾਲੀਆਂ 'ਚ ਸੁਧਾਰ ਕਰਨ ਅਤੇ ਇਸ 'ਚ ਸਰਕਾਰਾਂ ਅਤੇ ਲੋਕਾਂ ਦੋਵਾਂ ਦੇ ਸਹਿਯੋਗ ਦੀ 'ਸਖ਼ਤ ਲੋੜ' ਵੱਲ ਇਸ਼ਾਰਾ ਕਰਦਾ ਹੈ। ਡਬਲਯੂ.ਐੱਚ.ਓ. ਦੀ ਵਾਟਰ, ਸੈਨੀਟੇਸ਼ਨ, ਸਵੱਛਤਾ ਅਤੇ ਸਿਹਤ ਇਕਾਈ ਦੇ ਤਕਨੀਕੀ ਅਧਿਕਾਰੀ ਡਾ. ਮਾਰਗਰੇਟ ਮੋਂਟਾਗੋਮਰੀ ਨੇ ਕਿਹਾ ਕਿ ਜਨਤਾ ਨੂੰ ਜਾਗਰੂਕ ਉਪਭੋਗਤਾ ਵੀ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਪੰਜਾਬ ਦੌਰੇ 'ਤੇ ਆਉਣਗੇ PM ਮੋਦੀ, ਕੈਪਟਨ ਨੇ ਦਿੱਤੇ ਸੰਕੇਤ (ਵੀਡੀਓ)

ਮਾਤਰਾ ਦੇ ਲਿਹਾਜ਼ ਨਾਲ ਇਹ ਬਹੁਤ ਜ਼ਿਆਦਾ ਰਹਿੰਦ-ਖੂੰਹਦ ਹੈ। ਮੋਂਟਾਗੋਮਰੀ ਨੇ ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਲੋਕ ਜ਼ਿਆਦਾਤਰ ਪੀ.ਪੀ.ਈ ਪਾ ਰਹੇ ਹਨ। ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਲੜਨ ਲਈ ਮਾਰਚ 2020 ਤੋਂ ਨਵੰਬਰ 2021 ਤੱਕ ਪ੍ਰਾਪਤ ਕੀਤੇ ਗਏ ਇਸ ਤਰ੍ਹਾਂ ਦੇ ਲਗਭਗ 87,000 ਟਨ ਉਪਕਰਣ ਬੇਕਾਰ ਹੋ ਗਏ ਹਨ।

ਇਹ ਵੀ ਪੜ੍ਹੋ : ਲਾਕਡਾਊਨ 'ਚ ਪਾਰਟੀਆਂ ਦੇ ਆਯੋਜਨ ਲਈ ਜਾਨਸਨ ਦੇ ਮੁਆਫ਼ੀ ਮੰਗਣ ਦੇ ਬਾਵਜੂਦ ਮੁਸ਼ਕਲਾਂ ਅਜੇ ਖ਼ਤਮ ਨਹੀਂ ਹੋਈਆਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News