ਹੈਰਾਨੀਜਨਕ! ਦੋਸ਼ੀ ਦੀ 'ਨਾੜੀ' ਨਹੀਂ ਲੱਭ ਸਕੀ ਮੈਡੀਕਲ ਟੀਮ, ਮੌਤ ਦੀ ਸਜ਼ਾ 'ਤੇ ਲੱਗੀ ਰੋਕ
Thursday, Feb 29, 2024 - 01:34 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਇਡਾਹੋ ‘ਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੌਰਾਨ ਇੱਕ ਅਜੀਬ ਘਟਨਾ ਵਾਪਰੀ। ਫਿਲਹਾਲ ਜ਼ਹਿਰੀਲਾ ਟੀਕਾ ਦਿੱਤੇ ਜਾਣ ਵਾਲੇ ਦੋਸ਼ੀ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ। ਭਾਰਤੀ ਸਮੇਂ ਮੁਤਾਬਕ ਬੁੱਧਵਾਰ ਨੂੰ ਜੇਲ੍ਹ ਪ੍ਰਸ਼ਾਸਨ ਦੀ ਮੈਡੀਕਲ ਟੀਮ ਇਕ ਘੰਟੇ ਤੱਕ ਟੀਕਾ ਤਿਆਰ ਕੀਤੇ ਜਾਣ ਦੇ ਬਾਵਜੂਦ ਦੋਸ਼ੀ ਦੀ ਨਾੜੀ ਦਾ ਪਤਾ ਨਹੀਂ ਲਗਾ ਸਕੀ। ਉਸ ਨੇ 8 ਵਾਰ ਨਾੜ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ, ਜਿਸ ਤੋਂ ਬਾਅਦ ਸਜ਼ਾ ਟਾਲ ਦਿੱਤੀ ਗਈ।
ਸਮਾਚਾਰ ਏਜੰਸੀ ਏ.ਐਫਪੀ ਅਨੁਸਾਰ ਇੱਕ ਸੀਰੀਅਲ ਕਿਲਰ 73 ਸਾਲਾ ਥਾਮਸ ਕ੍ਰੀਚ ਨੂੰ ਮੌਤ ਦਾ ਟੀਕਾ ਲਗਾਉਣ ਲਈ ਇਕ ਘੰਟੇ ਤੱਕ ਸਟ੍ਰੈਚਰ ਨਾਲ ਬੰਨ੍ਹਿਆ ਗਿਆ। ਇਸ ਤੋਂ ਬਾਅਦ ਮੈਡੀਕਲ ਟੀਮ ਨੂੰ ਟੀਕਾ ਲਗਾਉਣ ਲਈ ਇੱਕ ਨਾੜੀ ਲੱਭਣੀ ਸੀ। ਟੀਮ ਨੇ ਦੋਸ਼ੀ ਦੇ ਹੱਥਾਂ ਅਤੇ ਪੈਰਾਂ ਵਿਚ ਨਾੜੀ ਲੱਭਣ ਦੀ ਕੋਸ਼ਿਸ਼ ਕੀਤੀ। ਨਾੜੀ ਲੱਭਣ ਦਾ ਇਹ ਸਿਲਸਿਲਾ ਇੱਕ ਘੰਟੇ ਤੱਕ ਚੱਲਦਾ ਰਿਹਾ। ਆਈਡਾਹੋ ਡਿਪਾਰਟਮੈਂਟ ਆਫ ਕਰੈਕਸ਼ਨ (ਆਈ.ਡੀ.ਓ.ਸੀ) ਦੇ ਡਾਇਰੈਕਟਰ ਜੋਸ਼ ਟੇਵਾਲਟ ਨੇ ਕਿਹਾ ਕਿ ਕ੍ਰੀਚ ਦੀਆਂ ਬਾਹਾਂ ਅਤੇ ਲੱਤਾਂ ਵਿੱਚ ਸਹੀ ਨਾੜੀ ਲੱਭਣ ਲਈ ਅੱਠ ਕੋਸ਼ਿਸ਼ਾਂ ਕੀਤੀਆਂ ਗਈਆਂ। ਜਦੋਂ ਇਹ ਨਹੀਂ ਲੱਭੀ ਨਹੀ ਜਾ ਸਕੀ, ਤਾਂ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪਾਕਿਸਤਾਨ ਦੀ ਇੱਕ ਹੋਰ ਏਅਰਹੋਸਟੈਸ ਹੋਈ ਲਾਪਤਾ
ਦੁਬਾਰਾ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਲਾਂਕਿ ਇਹ ਕਦੋਂ ਹੋਵੇਗੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕ੍ਰੀਚ ਨੂੰ 1981 ਵਿੱਚ ਪੰਜ ਲੋਕਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਉਹ 43 ਸਾਲਾਂ ਤੋਂ ਜੇਲ੍ਹ ਵਿੱਚ ਹੈ। ਇੱਥੇ ਦੱਸ਼ ਦਈਏ ਕਿ 16 ਜਨਵਰੀ, 2014 ਨੂੰ 53 ਸਾਲਾ ਡੇਨਿਸ ਮੈਕਗੁਇਰ ਨੂੰ ਓਹੀਓ ਜੇਲ੍ਹ ਵਿੱਚ ਘਾਤਕ ਟੀਕੇ ਦੁਆਰਾ ਮੌਤ ਦੀ ਸਜ਼ਾ ਸੁਣਾਈ ਗਈ ਸੀ। ਡੇਨਿਸ ਨੂੰ 1989 ਵਿੱਚ ਇੱਕ 22 ਸਾਲਾ ਗਰਭਵਤੀ ਔਰਤ ਨੂੰ ਅਗਵਾ ਕਰਨ, ਬਲਾਤਕਾਰ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।