ਕੋਰੋਨਾ ਤੋਂ ਬਚਾਅ ਲਈ ''ਮੈਡੀਕਲ ਮਾਸਕ'' ਸਭ ਤੋਂ ਬਿਹਤਰ, ਮੌਤ ਦਾ ਖਤਰਾ ਵੀ ਕਰਦਾ ਹੈ ਘੱਟ
Wednesday, May 05, 2021 - 07:06 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਭ ਤੋਂ ਵੱਧ 'ਮੈਡੀਕਲ ਮਾਸਕ' ਕਾਰਗਰ ਸਾਬਤ ਹੋ ਰਿਹਾ ਹੈ। ਇਹ ਖੁਲਾਸਾ ਇਕ ਨਵੇਂ ਅਧਿਐਨ ਵਿਚ ਹੋਇਆ ਹੈ। ਅਮਰੀਕਾ ਦੀ ਰਾਸ਼ਟਰੀ ਜਨਤਕ ਸਿਹਤ ਏਜੰਸੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨਾਲ ਜੁੜੇ ਖੋਜੀਆਂ ਦੇ ਇਕ ਸਮੂਹ ਨੇ ਅਧਿਐਨ ਵਿਚ ਪਤਾ ਲਗਾਇਆ ਹੈ ਕਿ ਮੈਡੀਕਲ ਮਾਸਕ ਪਾਉਣ ਨਾਲ 87 ਫੀਸਦੀ ਤੱਕ ਮੌਤ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਨਿਭਾਈ ਸੱਚੀ ਦੋਸਤੀ, ਭਾਰਤ ਨੂੰ ਸਿਹਤ ਸਹੂਲਤਾਂ ਦੀ ਮਦਦ ਭੇਜਦਿਆਂ ਮੌਰੀਸਨ ਨੇ ਕਹੀ ਇਹ ਗੱਲ
ਅਧਿਐਨ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਕੋਵਿਡ ਦੇ ਯੂਕੇ ਵੈਰੀਐਂਟ ਦਾ ਮੁਕਾਬਲਾ ਕਰਨ ਲਈ ਡਬਲ ਮਾਸਕ ਪਾਉਣਾ ਹੀ ਬਿਹਤਰ ਵਿਕਲਪ ਸਾਬਤ ਹੋਵੇਗਾ। ਅਮਰੀਕਾ ਵਿਚ 6 ਮਹੀਨੇ ਤੱਕ ਕੀਤੇ ਗਏ ਇਸ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਕੱਪੜੇ ਦਾ ਮਾਸਕ ਲਗਾਉਣ ਨਾਲ ਮੌਤ ਦੇਰ ਵਿਚ 82 ਫੀਸਦੀ ਦੀ ਕਮੀ ਆਈ ਹੈ। ਪਰ ਮੈਡੀਕਲ ਮਾਸਕ ਪਾਉਣ ਨਾਲ 87 ਫੀਸਦੀ ਤੱਕ ਜਾਨ ਜਾਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਨੋਟ- ਕੋਰੋਨਾ ਤੋਂ ਬਚਾਅ ਲਈ 'ਮੈਡੀਕਲ ਮਾਸਕ' ਸਭ ਤੋਂ ਬਿਹਤਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।