ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ ''ਚ ਵੀ ਕਾਰਗਰ : WHO

Friday, Dec 03, 2021 - 10:14 PM (IST)

ਮਨੀਲਾ-ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਡੈਲਟਾ ਵੇਰੀਐਂਟ ਵਿਰੁੱਧ ਅਪਣਾਏ ਗਏ ਉਪਾਅ ਇਸ ਮਹਾਮਾਰੀ ਨਾਲ ਜੰਗ ਦੀ ਬੁਨਿਆਦ ਬਣੇ ਰਹਿਣੇ ਚਾਹੀਦੇ ਹਨ। ਨਾਲ ਹੀ, ਸਵੀਕਾਰ ਕੀਤਾ ਕਿ ਕੁਝ ਦੇਸ਼ਾਂ ਵੱਲੋਂ ਸਰਹੱਦ ਬੰਦ ਕਰਨ ਦੇ ਉਪਾਅ ਨੂੰ ਅਪਣਾਇਆ ਜਾਣਾ ਤਿਆਰੀ ਲਈ ਸਮੇਂ ਦੇ ਸਕਦਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ

ਭਾਰਤ ਸਮੇਤ ਵਿਸ਼ਵ ਦੇ ਕਰੀਬ ਤਿੰਨ ਦਰਜਨਾਂ ਦੇਸ਼ਾਂ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਆਏ ਹਨ। ਉਥੇ, ਦੱਖਣੀ ਅਫਰੀਕਾ 'ਚ ਇਨ੍ਹਾਂ ਦੇਸ਼ਾਂ ਦੀ ਤੁਲਨਾ 'ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਉਥੇ ਨਵਾਂ ਵੇਰੀਐਂਟ ਪ੍ਰਬਲ ਬਣ ਸਕਦਾ ਹੈ। ਹਾਲਾਂਕਿ, ਹੁਣ ਤੱਕ ਓਮੀਕ੍ਰੋਨ ਦੇ ਬਾਰੇ 'ਚ ਬਹੁਤ ਕੁਝ ਸਪੱਸ਼ਟ ਨਹੀਂ ਹੈ। ਜਿਵੇਂ ਕਿ ਕੀ ਇਹ ਜ਼ਿਆਦਾ ਇਨਫੈਕਸ਼ਨ ਵਾਲਾ ਹੈ, ਕੀ ਇਹ ਲੋਕਾਂ ਨੂੰ ਗੰਭੀਰ ਰੂਪ ਨਾਲ ਬੀਮਾਰ ਕਰੇਗਾ ਜਾਂ ਕੀ ਇਹ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਚਕਮਾ ਦੇ ਸਕਦਾ ਹੈ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਕੈਪੀਟਲ ਹਿੱਲ ਸਮੇਤ ਕਈ ਜਾਂਚਾਂ ਦਾ ਕਰਨਗੇ ਸਾਹਮਣੇ

ਪੱਛਮੀ ਪ੍ਰਸ਼ਾਂਤ ਲਈ ਡਬਲਯੂ.ਐੱਚ.ਓ. ਦੇ ਖੇਤਰੀ ਨਿਰਦੇਸ਼ਕ ਡਾ. ਤਾਕੇਸ਼ੀ ਕਸਈ ਨੇ ਸ਼ੁੱਕਰਵਾਰ ਨੂੰ ਫਿਲੀਪਨਜ਼ ਤੋਂ ਆਨਲਾਈਨ ਕਾਨਫਰੰਸ 'ਚ ਕਿਹਾ ਕਿ ਸਰਹੱਦ 'ਤੇ ਪਾਬੰਦੀ ਵਾਇਰਸ ਦੇ ਅੰਦਰ ਆਉਣ 'ਚ ਦੇਰੀ ਕਰ ਸਕਦੀ ਹੈ ਅਤੇ ਇਸ ਨਾਲ ਤਿਆਰੀ ਲਈ ਸਮਾਂ ਮਿਲ ਸਕਦਾ ਹੈ। ਪਰ ਹਰ ਦੇਸ਼ ਅਤੇ ਹਰ ਸਮੂਹ ਨੂੰ ਮਾਮਲਿਆਂ 'ਚ ਨਵੇਂ ਵਾਧੇ ਲਈ ਤਿਆਰ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ 'ਚ ਚੰਗੀ ਖਬਰ ਇਹ ਹੈ ਕਿ ਓਮੀਕ੍ਰੋਨ ਦੇ ਬਾਰੇ 'ਚ ਸਾਡੇ ਕੋਲ ਕੋਈ ਵੀ ਅਜਿਹੀ ਸੂਚਨਾ ਨਹੀਂ ਹੈ ਜੋ ਦੱਸਦੀ ਹੈ ਕਿ ਸਾਡੀ ਪ੍ਰਤੀਕਿਰਿਆ ਦੀ ਦਿਸ਼ਾ ਬਦਲਣ ਦੀ ਲੋੜ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦਾ ਦਾਅਵਾ-ਰੂਸ ਨੇ ਸਰਹੱਦ 'ਤੇ ਤਾਇਨਾਤ ਕੀਤੇ 94 ਹਜ਼ਾਰ ਤੋਂ ਜ਼ਿਆਦਾ ਫੌਜੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News