ਮੰਗਲ ’ਤੇ ਰਹਿਣ ਵਾਲਿਆਂ ਲਈ ਹੋਇਆ ਭੋਜਨ ਦਾ ਇੰਤਜ਼ਾਮ

05/23/2022 12:45:53 PM

ਫਲੋਰਿਡਾ (ਵਿਸ਼ੇਸ਼)- ਚੰਨ ਅਤੇ ਮੰਗਲ ’ਤੇ ਇਨਸਾਨੀ ਬਸਤੀ ਵਸਾਉਣ ਦੇ ਮਿਸ਼ਨ ’ਤੇ ਗੰਭੀਰਤਾ ਨਾਲ ਕੰਮ ਚੱਲ ਰਿਹਾ ਹੈ ਪਰ ਉਥੇ ਰਹਿਣ ਵਾਲੇ ਲੋਕਾਂ ਦਾ ਨਿਯਮਿਤ ਭੋਜਨ ਕੀ ਹੋਵੇਗਾ, ਇਸ ’ਤੇ ਨਾਸਾ ਨਾਲ ਜੁੜੇ ਵਿਗਿਆਨੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਇੰਟਰਨੈਸ਼ਨਲ ਸਪੇਸ ਸਟੇਸ਼ਨ ’ਤੇ ਹੋ ਰਹੀਆਂ ਕੋਸ਼ਿਸ਼ਾਂ ਨਾਲ ਇਸ ਗੁੱਥੀ ਨੂੰ ਸੁਲਝਾਉਣ ਵਿਚ ਮਦਦ ਮਿਲ ਰਹੀ ਹੈ।ਮੰਗਲ ’ਤੇ ਜਾਂ ਧਰਤੀ ਤੋਂ ਬਾਹਰ ਹੋਰ ਗ੍ਰਹਿਆਂ ’ਤੇ ਜਾਣ ਵਾਲੇ ਲੋਕ ਕੀ ਖਾਣਗੇ, ਇਸ ’ਤੇ ਖੋਜ ਕਰ ਰਹੇ ਨਾਸਾ ਕੈਨੇਡੀ ਸਪੇਸ ਸੈਂਟਰ ਪੋਸਟਡੋਕ ਫੈਲੋ ਕ੍ਰਿਸਟੀਨਾ ਜਾਨਸਨ ਇਨਸਾਨ ਦੇ ਭਵਿੱਖ ਦਾ ਭੋਜਨ ਤਿਆਰ ਕਰਨ ਦਾ ਪ੍ਰਯੋਗ ਪੁਲਾੜ ਵਿਚ ਕਰ ਰਹੇ ਹਨ।

ਪੁਲਾੜ ਵਿਚ ਵੀ ਸਰ੍ਹੋਂ ਦਾ ਸਾਗ
ਕ੍ਰਿਸਟੀਨਾ ਜਾਨਸਨ ਨੇ ਦੱਸਿਆ ਕਿ ਪੁਲਾੜ ਵਿਚ ਜਿਸ ਨੂੰ ਸਭ ਤੋਂ ਸੌਖੇ ਢੰਗ ਨਾਲ ਉਗਾਇਆ ਜਾ ਰਿਹਾ ਹੈ, ਉਹ ਮਿਜੁਨਾ ਹੈ। ਇਸ ਸ਼੍ਰੇਣੀ ਵਿਚ ਸਰ੍ਹੋਂ ਦਾ ਸਾਗ, ਬ੍ਰੋਕਲੀ ਆਦਿ ਆਉਂਦੇ ਹਨ। ਇਨ੍ਹਾਂ ਨੂੰ ਸਪੇਸ ਸਟੇਸ਼ਨ ’ਤੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਸਰ੍ਹੋਂ ਦੀ ਖੁਸ਼ਬੋ ਕਾਰਨ ਪੁਲਾੜ ਯਾਤਰੀ ਇਸ ਨੂੰ ਖਾਣਾ ਵੀ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਲੇਟੂਸ ਨੂੰ ਵੀ ਉਗਾਇਆ ਜਾ ਰਿਹਾ ਹੈ। ਇਸ ਵਿਚ ਮੂਲੀ ਅਤੇ ਬੈਂਗਨੀ ਪੱਤੀ ਵਾਲੀਆਂ ਸਬਜ਼ੀਆਂ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚਿੰਤਾਜਨਕ : ਦੁਨੀਆ ਕੋਲ ਹੁਣ ਸਿਰਫ 70 ਦਿਨਾਂ ਦੀ ਬਚੀ 'ਕਣਕ', ਰੋਟੀ ਨੂੰ ਤਰਸੇਗਾ ਯੂਰਪ

ਆਪਣਾ ਉਗਾਇਆ ਖਾਣਾ ਖਾ ਰਹੇ ਪੁਲਾੜ ਯਾਤਰੀ
ਨਾਸਾ ਦੇ ਚੀਫ ਸਾਈਂਟਿਸਟ ਰਹੇ ਜਿਮ ਗ੍ਰੀਨ ਤੋਂ ਨਾਸਾ ਦੇ ਇੰਟਰਾ ਪਲੇਨੈੱਟ ਟਾਕ ਸ਼ੋਅ ਵਿਚ ਕ੍ਰਿਸਟੀਨਾ ਜਾਨਸਨ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਅਸੀਂ ਜੋ ਪੁਲਾੜ ਸਟੇਸ਼ਨ ’ਤੇ ਹਰੀਆਂ ਪੱਤੇਦਾਰ ਸਬਜ਼ੀਆਂ ਉਗਾ ਰਹੇ ਹਾਂ, ਉਨ੍ਹਾਂ ਨੂੰ ਦੇਖਣਾ ਬਹੁਤ ਚੰਗਾ ਲਗਦਾ ਹੈ। ਇਥੇ ਪੁਲਾੜ ਯਾਤਰੀ ਉਨ੍ਹਾਂ ਨੂੰ ਹੀ ਖਾ ਰਹੇ ਹਨ।

ਇੰਝ ਤਿਆਰ ਹੁੰਦੈ ਭੋਜਨ
ਸਪੇਸ ਸਟੇਸ਼ਨ ’ਤੇ ਬੂਟਿਆਂ ਲਈ ਜ਼ਰੂਰੀ ਤੱਤ ਹਵਾ, ਪਾਣੀ ਅਤੇ ਰੌਸ਼ਨੀ ਖੁਦ ਤਿਆਰ ਕਰਨੇ ਹੁੰਦੇ ਹਨ। ਉਥੇ ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰਨਾ ਕਰੂ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਐੱਲ. ਈ. ਡੀ. ਨਾਲ ਬਨਾਊਟੀ ਰੌਸ਼ਨੀ ਪੈਦਾ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਨਾਲ ਉੱਚ ਕਾਰਬਨਡਾਈਆਕਸਾਈਡ ਅਤੇ ਘੱਟ ਕਾਰਬਨਡਾਈਆਕਸਾਈਡ ਦੇ ਏਅਰ ਪਾਕੇਟਸ ਬਣਾਉਂਦੇ ਹਨ। ਗ੍ਰੇਵਿਟੀ ਨਾ ਹੋਣ ਕਾਰਨ ਉਥੇ ਬੂਟਿਆਂ ਨੂੰ ਪਾਣੀ ਦੇਣਾ ਧਰਤੀ ਵਾਂਗ ਸੌਖਾ ਨਹੀਂ ਹੈ। ਇਹ ਇਕ ਵੱਡੀ ਸਮੱਸਿਆ ਹੈ।
 


Vandana

Content Editor

Related News