ਨਿਊਯਾਰਕ ਦੇ ਮੇਅਰ ਨੇ ਤੂਫਾਨ ਹੈਨਰੀ ਦੇ ਕਾਰਨ ਕੀਤਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ
Monday, Aug 23, 2021 - 12:10 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਕਈ ਖੇਤਰ ਜ਼ਬਰਦਸਤ ਤੂਫਾਨ ਹੈਨਰੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਖੇਤਰਾਂ 'ਚ ਨਿਊਯਾਰਕ ਵੀ ਸ਼ਾਮਲ ਹੈ। ਇਸ ਸਬੰਧੀ ਖਤਰੇ ਨੂੰ ਵੇਖਦਿਆਂ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ। ਇਸ ਦੇ ਨਾਲ ਹੀ ਤੂਫਾਨ ਹੈਨਰੀ ਦੇ ਸ਼ਹਿਰ ਦੇ ਨੇੜੇ ਪਹੁੰਚਦਿਆਂ ਨਿਊਯਾਰਕ ਵਾਸੀਆਂ ਨੂੰ ਸ਼ਹਿਰ ਦੀ ਹੱਦ 'ਚ ਹੀ ਰਹਿਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ
ਇਸ ਤੂਫਾਨ ਦੇ ਐਤਵਾਰ ਨੂੰ ਪੂਰਬੀ ਲੌਂਗ ਟਾਪੂ 'ਤੇ ਪ੍ਰਤੀ ਘੰਟਾ 73 ਮੀਲ ਤੋਂ ਵੱਧ ਦੀਆਂ ਹਵਾਵਾਂ ਨਾਲ ਦਸਤਕ ਦੇਣ ਦੀ ਸੰਭਾਵਨਾ ਹੈ। ਮੇਅਰ ਅਨੁਸਾਰ ਇਹ ਤੂਫਾਨ ਦਰਖਤਾਂ ਨੂੰ ਉਖਾੜ ਸਕਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਨਿਵਾਸੀਆਂ ਨੂੰ ਬਿਜਲੀ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬਿਜਲੀ ਕੰਪਨੀ ਕੋਨ ਐਡੀਸਨ ਨੇ ਲੋਕਾਂ ਨੂੰ ਤੂਫਾਨ ਤੋਂ ਪਹਿਲਾਂ ਆਪਣੇ ਬਿਜਲੀ ਉਪਕਰਣਾਂ ਨੂੰ ਚਾਰਜ ਕਰਨ ਦੀ ਵੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਇਨਫੈਕਟਿਡਾਂ ਲਈ ਨਵੇਂ ਐਂਟੀਬਾਡੀ ਜਾਂਚ ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ
ਐਮਰਜੈਂਸੀ ਪ੍ਰਬੰਧਨ ਕਮਿਸ਼ਨਰ ਦੇ ਦਫਤਰ ਨੇ ਵੀ ਲੋਕਾਂ ਨੂੰ ਤੂਫਾਨ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ। ਮੌਸਮ ਵਿਭਾਗ ਅਨੁਸਾਰ ਸ਼ਹਿਰ 'ਚ ਤਿੰਨ ਤੋਂ ਛੇ ਇੰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਕੁਝ ਖੇਤਰਾਂ ਜਿਵੇਂ ਕਿ ਦੱਖਣੀ ਬ੍ਰੌਂਕਸ ਅਤੇ ਉੱਤਰੀ ਕੁਈਨਜ਼ 'ਚ ਹੜ੍ਹਾਂ ਦੀ ਵੀ ਸੰਭਾਵਨਾ ਹੈ। ਨਿਊਯਾਰਕ ਦੇ ਮੇਅਰ ਨੇ ਸੁਰੱਖਿਆ ਕਾਰਨਾਂ ਕਰਕੇ ਸੋਮਵਾਰ ਸਵੇਰੇ ਤਕਰੀਬਨ 6 ਵਜੇ ਤੱਕ ਬਾਹਰੀ ਖਾਣੇ ਨੂੰ ਮੁਅੱਤਲ ਅਤੇ ਸੋਮਵਾਰ ਤੱਕ ਸ਼ਹਿਰ ਦੇ ਬੀਚਾਂ ਨੂੰ ਵੀ ਬੰਦ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।