ਮੈਕਸੀਕੋ ''ਚ ਕੋਰੋਨਾ ਕਾਰਨ ਲੱਖਾਂ ਲੋਕਾਂ ਦੀਆਂ ਗਈਆਂ ਨੌਕਰੀਆਂ

Tuesday, Jul 21, 2020 - 05:15 PM (IST)

ਮੈਕਸੀਕੋ ਸਿਟੀ- ਮੈਕਸੀਕੋ ਵਿਚ ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਕੋਰੋਨਾ ਵਾਇਰਸ ਕਾਰਨ 9,21,583 ਨੌਕਰੀਆਂ ਚਲੀਆਂ ਗਈਆਂ। ਮੈਕਸੀਕਨ ਇੰਸਟੀਚਿਊਟ ਆਫ ਸੋਸ਼ਲ ਸਿਕਿਓਰਿਟੀ (ਆਈਐਮਐਸ) ਨੇ ਰਿਪੋਰਟ ਦਿੱਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਜੂਨ ਵਿਚ 83,311 ਲੋਕਾਂ ਨੇ ਨੌਕਰੀ ਗੁਆ ਦਿੱਤੀ।

ਮੈਕਸੀਕੋ ਬ੍ਰਾਜ਼ੀਲ ਤੋਂ ਬਾਅਦ ਲਾਤੀਨੀ ਅਮਰੀਕੀ ਦੇਸ਼ਾਂ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਛੇ ਮਹੀਨਿਆਂ ਦੌਰਾਨ ਮੈਕਸੀਕੋ ਵਿਚ ਆਈ. ਐਮ. ਐੱਸ. ਐੱਸ. 'ਤੇ ਲਗਭਗ 19.5 ਲੱਖ ਲੋਕਾਂ ਨੇ ਨੌਕਰੀਆਂ ਲਈ ਰਜਿਸਟ੍ਰੇਸ਼ਨ ਕੀਤੀ। ਇਨ੍ਹਾਂ ਵਿਚੋਂ 86.6 ਫੀਸਦੀ ਸਥਾਈ ਅਤੇ 13.4 ਫੀਸਦੀ ਸਥਾਈ ਸਨ। ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੂਅਲ ਲੋਪੇਜ ਓਬਰੇਡਰ ਦੇ ਇਕ ਅਨੁਮਾਨ ਮੁਤਾਬਕ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਨੂੰ 10 ਲੱਖ ਨੌਕਰੀਆਂ ਦਾ ਨੁਕਸਾਨ ਹੋਵੇਗਾ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ 10 ਲੱਖ ਨਵੀਆਂ ਨੌਕਰੀਆਂ ਦੀ ਯੋਜਨਾ ਨੂੰ ਲਾਗੂ ਕਰਨ ਜਾ ਰਿਹਾ ਹੈ। ਮੈਕਸੀਕੋ ਵਿਚ ਕੋਰੋਨਾ ਸੰਕਰਮਣ ਦੀ ਗਿਣਤੀ 3,49,396 ਹੈ ਅਤੇ ਇਸ ਨਾਲ 39,485 ਲੋਕਾਂ ਦੀ ਮੌਤ ਹੋ ਚੁੱਕੀ ਹੈ।


Lalita Mam

Content Editor

Related News