ਤੇਲ ਲੀਕ ਮਾਮਲੇ 'ਚ ਜਾਪਾਨ ਦੇ ਜਹਾਜ਼ ਦਾ ਭਾਰਤੀ ਕੈਪਟਨ ਗ੍ਰਿਫਤਾਰ

08/19/2020 6:39:34 PM

ਪੋਰਟ ਲੁਈਸ (ਬਿਊਰੋ): ਮੌਰੀਸ਼ਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਪਾਨ ਦੀ ਮਲਕੀਅਤ ਵਾਲੇ ਸ਼ਿਪ ਦੇ ਭਾਰਤੀ ਕਪਤਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਇਹ ਜਹਾਜ਼ ਮੌਰੀਸ਼ਸ ਦੇ ਸਮੁੰਦਰ ਤੱਟ 'ਤੇ ਦੋ ਹਿੱਸਿਆਂ ਵਿਚ ਟੁੱਟ ਗਿਆ ਸੀ, ਜਿਸ ਕਾਰਨ ਕਈ ਟਨ ਤੇਲ ਲੀਕ ਹੋਣ ਕਾਰਨ ਪਾਣੀ ਦੂਸ਼ਿਤ ਹੋ ਗਿਆ ਸੀ। ਜਹਾਜ਼ ਐੱਮ.ਵੀ. ਵਾਕਾਸ਼ਿਓ 25 ਜੁਲਾਈ ਨੂੰ ਇੱਥੇ ਪਹੁੰਚਿਆ ਸੀ ਅਤੇ ਕਰੀਬ ਇਕ ਹਫਤੇ ਬਾਅਦ ਇਸ ਵਿਚ ਲੀਕੇਜ਼ ਸ਼ੁਰੂ ਹੋ ਗਈ ਸੀ। ਇਸ ਕਾਰਨ ਕਰੀਬ ਇਕ ਹਜ਼ਾਰ ਟਨ ਤੇਲ, ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਮੰਨੇ ਜਾਣ ਵਾਲੇ ਮੌਰੀਸ਼ਸ ਦੇ ਸਮੁੰਦਰੀ ਤੱਟ 'ਤੇ ਬਲੂ ਵਾਟਰ ਵਿਚ ਮਿਲ ਗਿਆ। 

ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਇਹ ਜਹਾਜ਼ ਆਖਿਰਕਾਰ ਮੌਰੀਸ਼ਸ ਕਿਵੇਂ ਪਹੁੰਚ ਗਿਆ ਅਤੇ ਵਾਤਾਵਰਣ ਸੰਤੁਲਨ ਦੇ ਲਿਹਾਜ ਨਾਲ ਖਤਰਾ ਬਣ ਗਿਆ। ਬੁਲਾਰੇ ਇੰਸਪੈਕਟਰ ਸ਼ਿਵਾ ਕਰੂਥੇਨ ਨੇ ਦੱਸਿਆ,''ਅਸੀਂ ਜਹਾਜ਼ ਦੇ ਕੈਪਟਨ ਅਤੇ ਸੇਂਕਡ ਇਨ ਕਮਾਂਡ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਨੂੰ ਅਦਾਲਤ ਵਿਚ ਲਿਜਾਇਆ ਗਿਆ ਸੀ। ਹੋਰ ਕਰੂ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।'' 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਦੇ 613 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 2,90,000 ਦੇ ਪਾਰ

ਜਹਾਜ਼ ਦੇ ਕੈਪਟਨ ਭਾਰਤੀ ਮੂਲ ਦੇ ਨਾਗਰਿਕ ਅਤੇ ਉਸ ਦੇ ਡਿਪਟੀ (ਜੋ ਕਿ ਸ਼੍ਰੀਲੰਕਾ ਦੇ ਵਸਨੀਕ ਹਨ) ਪਾਇਰੇਸੀ 'ਤੇ ਸਮੁੰਦਰੀ ਕਾਨੂੰਨ ਦੀ ਉਲੰਘਣਾ ਤਹਿਤ ਦੋਸ਼ ਲਗਾਏ ਗਏ ਹਨ। ਉਹਨਾਂ ਨੂੰ 25 ਅਗਸਤ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਜਹਾਜ਼ ਵਿਚ ਕਰੀਬ 4000 ਟਨ ਬਾਲਣ ਸੀ, ਜਿਸ ਵਿਚੋਂ 1000 ਟਨ ਲੀਕ ਹੋ ਗਿਆ। ਜਦਕਿ ਬਾਕੀ ਤਿੰਨ ਟਨ ਬਾਲਣ ਨੂੰ ਜਹਾਜ਼ ਵਿਚੋਂ ਕੱਢ ਲਿਆ ਗਿਆ। ਮੈਰੀ ਟਾਈਮ ਆਪਰੇਸ਼ਨਜ਼ ਦੇ ਡਾਇਰੈਕਟਰ ਏਲੇਨ ਡੋਨਾਡ ਨੇ ਦੱਸਿਆ,''ਅਸੀਂ ਇਕ ਨਾਜ਼ੁਕ ਆਪਰੇਸ਼ਨ ਵਿਚ ਜੁਟੇ ਹੋਏ ਹਾਂ। ਤੇਲ ਦੀ ਸਫਾਈ ਦੀ ਮੁਹਿੰਮ ਲਈ ਜਾਪਾਨ ਆਪਣੇ 6 ਲੋਕਾਂ ਦੀ ਟੀਮ ਮੌਰੀਸ਼ਸ ਭੇਜ ਚੁੱਕਾ ਹੈ। ਉਸ ਨੇ ਸੋਮਵਾਰ ਨੂੰ ਆਪਣੀ 7 ਮਾਹਰਾਂ ਦੀ ਇਕ ਹੋਰ ਟੀਮ ਭੇਜਣ ਦਾ ਐਲਾਨ ਕੀਤਾ ਹੈ।''
 


Vandana

Content Editor

Related News