ਮੌਲਾਨਾ ਫਲੂਜਾਰ ਦਾ ਐਲਾਨ: PDM ਮਹਿੰਗਾਈ ਨੂੰ ਲੈ ਕੇ ਅਗਲੇ ਸਾਲ ਘੇਰੇਗੀ ਇਮਰਾਨ ਸਰਕਾਰ
Wednesday, Dec 08, 2021 - 02:37 PM (IST)
ਪੇਸ਼ਾਵਰ- ਪਾਕਿਸਤਾਨ ਵਿੱਚ ਵਧਦੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਸਮੂਹ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ) ਅਗਲੇ ਸਾਲ ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ। ਸਾਲ 2022 ਵਿੱਚ ਇਸਲਾਮਾਬਾਦ ’ਚ 23 ਮਾਰਚ ਨੂੰ ਮਹਿੰਗਾਈ ਵਿਰੋਧੀ ਮਾਰਚ ਕੱਢਿਆ ਜਾਵੇਗਾ। ਇਹ ਐਲਾਨ ਪੀ.ਡੀ.ਐੱਮ. ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਵਲੋਂ ਕੀਤਾ ਗਿਆ ਹੈ।
ਇਸਲਾਮਾਬਾਦ ’ਚ ਪੀ.ਡੀ.ਐੱਮ ਦੀ ਬੈਠਕ ਤੋਂ ਬਾਅਦ JUI-F ks ਆਗੂ ਨੇ ਕਿਹਾ ਕਿ ਇਮਰਾਨ ਸਰਕਾਰ ਧੱਕੇਸ਼ਾਹੀ ਕਰਕੇ ਸੱਤਾ ਵਿੱਚ ਆਈ ਹੈ ਅਤੇ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ। ਲੋਕ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇਮਾਉਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਉਮੀਦ ਹੈ ਕਿ ਪੂਰੇ ਪਾਕਿਸਤਾਨ ਤੋਂ ਲੋਕ ਇਸਲਾਮਾਬਾਦ 'ਚ ਇਕੱਠੇ ਹੋਣਗੇ ਅਤੇ ਇਮਰਾਨ ਖਾਨ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਵੱਡੇ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਣਗੇ।
ਮੌਲਾਨਾ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਸ਼ਾਹਬਾਜ਼ ਸ਼ਰੀਫ, ਬਲੋਚਿਸਤਾਨ ਵਿੱਚ ਮਹਿਮੂਦ ਖਾਨ ਅਚਕਜ਼ਈ ਅਤੇ ਸਿੰਧ ਵਿੱਚ ਓਵੈਸ ਨੂਰਾਨੀ ਮਾਰਚ ਦੀ ਤਿਆਰੀ ਲਈ ਮੀਟਿੰਗਾਂ ਕਰਨਗੇ ਅਤੇ ਫਜ਼ਲੁਰ ਰਹਿਮਾਨ ਖੈਬਰ ਪਖਤੂਨਖਵਾ ਵਿੱਚ ਮੀਟਿੰਗਾਂ ਕਰਨਗੇ। ਇਸ ਦੌਰਾਨ ਪੀ.ਡੀ.ਐੱਮ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅਤੇ ਪਾਕਿਸਤਾਨ ਬਾਰ ਕੌਂਸਲ ਨਾਲ ਵਿਚਾਰ ਵਟਾਂਦਰਾ ਕਰੇਗੀ ਅਤੇ ਉਨ੍ਹਾਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕਰੇਗੀ। ਸਮਾ ਟੀ.ਵੀ. ਮੁਤਾਬਕ ਵਕੀਲਾਂ, ਸਿਵਲ ਸੁਸਾਇਟੀ ਅਤੇ ਹੋਰ ਭਾਈਚਾਰਿਆਂ ਨਾਲ ਗੱਲਬਾਤ ਤੋਂ ਬਾਅਦ ਸੈਮੀਨਾਰ ਦੀ ਤਰੀਖ਼ ਦਾ ਖ਼ੁਲਾਸਾ ਕੀਤਾ ਜਾਵੇਗਾ।