ਇੱਥੇ ਬਿਨਾ ਛੱਤ ਦੇ ਹਨ ਟਾਇਲਟ, ਜਾਣਾ ਪੈਂਦਾ ਹੈ ਛੱਤਰੀ ਲੈ ਕੇ

Tuesday, Oct 10, 2017 - 10:35 AM (IST)

ਬੀਜਿੰਗ (ਬਿਊਰੋ)— ਤੁਸੀਂ ਵੱਖ-ਵੱਖ ਡਿਜ਼ਾਈਨ ਅਤੇ ਆਕਾਰ ਦੀਆਂ ਇਮਾਰਤਾਂ ਬਾਰੇ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਕੀ ਤੁਸੀਂ ਵੱਖ-ਵੱਖ ਆਈਡੀਆ ਵਾਲੇ ਟਾਇਲਟ ਬਾਰੇ ਸੁਣਿਆ ਹੈ। ਇਸ ਮਾਮਲੇ ਵਿਚ ਚੀਨ ਦੇ ਟਾਇਲਟ ਸਭ ਤੋਂ ਵੱਖ ਹਨ। ਚੀਨ ਵਿਚ ਬਣੇ ਇਕ ਟਾਇਲਟ ਦੀ ਤਸਵੀਰ ਵਾਇਰਲ ਹੋਈ ਹੈ, ਜਿੱਥੇ ਲੋਕ ਛੱਤਰੀ ਲੈ ਕੇ ਜਾਂਦੇ ਹਨ। ਜੇ ਇਹ ਲੋਕ ਛੱਤਰੀ ਨਾ ਲੈ ਕੇ ਜਾਣ ਤਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਹੋ ਸਕਦੀ ਹੈ।
ਜ਼ਰੂਰਤ ਪੈਣ 'ਤੇ ਵੀ ਨਹੀਂ ਜਾਂਦੇ ਲੋਕ
ਚੀਨ ਦੇ ਚੂੰਗਚੀਂਗ ਵਿਚ ਇਕ ਟੂਰਿਸਟ ਲੋਕੇਸ਼ਨ ਹੈ। ਦੂਰ-ਦੂਰ ਤੋਂ ਲੋਕ ਇੱਥੇ ਘੁੰਮਣ-ਫਿਰਨ ਆਉਂਦੇ ਹਨ। ਇੱਥੇ ਸਭ ਕੁਝ ਵਧੀਆ ਹੈ ਪਰ ਟਾਇਲਟ ਨਹੀਂ। ਟਾਇਲਟ ਤਾਂ ਅਜਿਹਾ ਹੈ ਕਿ ਲੋਕ ਜ਼ਰੂਰਤ ਪੈਣ 'ਤੇ ਵੀ ਉਸ ਵਿਚ ਜਾਣਾ ਪਸੰਦ ਨਹੀਂ ਕਰਦੇ।
ਛੱਤਰੀ ਲੈ ਕੇ ਜਾਂਦੇ ਹਨ ਲੋਕ

PunjabKesari
ਚੀਨ ਵਿਚ ਟਾਇਲਟ ਤਾਂ ਹਨ ਅਤੇ ਉਹ ਕਾਫੀ ਰੰਗ-ਬਿਰੰਗੇ ਵੀ ਹਨ ਪਰ ਉਨ੍ਹਾਂ 'ਤੇ ਛੱਤਾਂ ਨਹੀਂ ਹਨ। ਲੋਕ ਛੱਤਰੀ ਲੈ ਕੇ ਇਨ੍ਹਾਂ ਦੀ ਵਰਤੋਂ ਕਰਦੇ ਹਨ। 
ਅਜੀਬ ਡਿਜ਼ਾਈਨ ਵਾਲੇ ਟਾਇਲਟ 

PunjabKesari
ਉਂਝ ਚੀਨ ਵਿਚ ਇਹ ਪਹਿਲਾ ਅਜੀਬ ਟਾਇਲਟ ਨਹੀਂ ਹੈ। ਇਸ ਸ਼ਹਿਰ ਵਿਚ ਇਕ ਕੈਮਰੇ ਦੇ ਆਕਾਰ ਦਾ ਟਾਇਲਟ ਵੀ ਹੈ।


Related News