ਰੂਸ: ਦੱਖਣੀ ਸੇਂਟ ਪੀਟਰਸਬਰਗ ਦੀ ਉਗਯੋਗਿਕ ਇਕਾਈ ਵਿਚ ਲੱਗੀ ਭਿਆਨਕ ਅੱਗ
Tuesday, Dec 03, 2019 - 01:49 PM (IST)

ਪੀਟਰਸਬਰਗ(ਰੂਸ)- ਸਥਾਨਕ ਐਮਰਜੈਂਸੀ ਅਥਾਰਟੀ ਦੇ ਮੁਖੀ ਐਲੇਕਸੀ ਅਨੀਕਿਨ ਨੇ ਮੰਗਲਵਾਰ ਨੂੰ ਕਿਹਾ ਕਿ ਸੇਂਟ ਪੀਟਰਸਬਰਗ ਖੇਤਰ ਵਿਚ ਭਿਆਨਕ ਅੱਗ ਲੱਗ ਗਈ ਪਰ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਅੱਗ ਲਗਭਗ 02:13 ਵਜੇ ਮੰਗਲਵਾਰ ਨੂੰ ਸੇਂਟ ਪੀਟਰਸਬਰਗ ਦੇ ਦੱਖਣ ਵਿਚ ਮਾਸਕੋ ਹਾਈਵੇਅ ਦੇ ਨਾਲ ਇਕ ਉਦਯੋਗਿਕ ਜ਼ੋਨ ਵਿਚ ਲੱਗੀ ਤੇ ਤੇਜ਼ੀ ਨਾਲ 12,000 ਵਰਗ ਮੀਟਰ ਦੇ ਇਲਾਕੇ ਵਿਚ ਫੈਲ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵੇਲੇ 220 ਜਵਾਨ ਤੇ 49 ਯੁਨਿਟਾਂ ਅੱਗ 'ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਕਿਸੇ ਦੀ ਮੌਤ ਜਾਂ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਅੱਗ 'ਤੇ ਕਾਬੂ ਪਾਉਣ ਦਾ ਕੰਮ ਅਜੇ ਜਾਰੀ ਹੈ।