ਪਾਕਿਸਤਾਨ 'ਚ ਬੱਤੀ ਗੁੱਲ, ਹਨ੍ਹੇਰੇ 'ਚ ਰਹੇ ਇਸਲਾਮਾਬਾਦ ਤੇ ਕਰਾਚੀ ਸਣੇ ਇਹ ਵੱਡੇ ਸ਼ਹਿਰ
Sunday, Jan 10, 2021 - 08:38 AM (IST)
ਇਸਲਾਮਾਬਾਦ- ਪਾਕਿਸਤਾਨ ਵਿਚ ਸ਼ਨੀਵਾਰ ਦੇਰ ਰਾਤ ਅਚਾਨਕ ਪੂਰੇ ਦੇਸ਼ ਦੀ ਬੱਤੀ ਗੁੱਲ ਹੋ ਗਈ। ਊਰਜਾ ਮੰਤਰਾਲਾ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਕਿ ਪਾਵਰ ਟ੍ਰਾਂਸਮਿਸ਼ਨ ਸਿਸਟਮ ਦੀ ਫ੍ਰੀਕੁਵੈਂਸੀ ਵਿਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਕਾਰਨ ਦੇਸ਼ ਭਰ ਵਿਚ ਬੱਤੀ ਗੁੱਲ ਹੋ ਗਈ। ਮੰਤਰਾਲੇ ਮੁਤਾਬਕ ਇਹ ਤਕਨੀਕੀ ਖਰਾਬੀ ਰਾਤ ਨੂੰ ਲਗਭਗ 11.41 ਵਜੇ ਹੋਈ।
ਮੰਤਰਾਲੇ ਮੁਤਾਬਕ ਇਸ ਦੇ ਕਾਰਨਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਉਸ ਦੌਰਾਨ ਲੋਕਾਂ ਨੂੰ ਸਬਰ ਰੱਖਣ ਲਈ ਕਿਹਾ ਹੈ। ਆਮ ਲੋਕਾਂ ਮੁਤਾਬਕ ਅਚਾਨਕ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ, ਰਾਵਲਪਿੰਡੀ ਸਣੇ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿਚ ਬੱਤੀ ਗੁੱਲ ਰਹੀ।
ਇਹ ਵੀ ਪੜ੍ਹੋ- ਸਪੇਨ 'ਚ ਤੂਫ਼ਾਨ ਫਿਲੋਮੀਨਾ ਨਾਲ ਭਾਰੀ ਬਰਫ਼ਬਾਰੀ, ਆਵਾਜਾਈ ਠੱਪ (ਤਸਵੀਰਾਂ)
ਇਸ ਦੇ ਬਾਅਦ ਟਵਿੱਟਰ 'ਤੇ #ਬਲੈਕਆਊਟ ਟਰੈਂਡ ਕਰਨ ਲੱਗਾ ਤੇ ਲੋਕਾਂ ਨੇ ਕਾਫੀ ਚਰਚਾ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰਾਤ ਦੋ ਵਜੇ ਬਿਜਲੀ ਦੀ ਬਹਾਲੀ ਹੋਈ।
ਲੋਕਾਂ ਨੇ ਟਵੀਟ ਕਰਕੇ ਪਾਕਿਸਤਾਨ ਸਰਕਾਰ ਖ਼ਿਲਾਫ਼ ਵੀ ਭੜਾਸ ਕੱਢੀ। ਕਿਸੇ ਨੇ ਕਿਹਾ ਕਿ ਇਮਰਾਨ ਸਰਕਾਰ ਦੇਸ਼ ਨੂੰ ਬੰਦ ਕਰਕੇ ਮੁੜ ਚਲਾ ਕੇ ਦੇਖ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਫਿਰ ਕੁਝ ਠੀਕ ਹੋ ਜਾਵੇ।
ਕੁਝ ਲੋਕਾਂ ਨੇ ਲਿਖਿਆ ਕਿ ਸ਼ਾਇਦ ਪਾਕਿਸਤਾਨ ਨੇ ਐਂਟਮ ਬੰਬ ਚਾਰਜ 'ਤੇ ਲਾਇਆ ਹੋਵੇ, ਇਸੇ ਲਈ ਬੱਤੀ ਗੁੱਲ ਹੋ ਗਈ ਹੈ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ