ਮੰਕੀਪਾਕਸ ਵਿਰੁੱਧ ਵੱਡੇ ਪੱਧਰ ''ਤੇ ਟੀਕਾਕਰਨ ਦੀ ਲੋੜ ਨਹੀਂ: WHO
Saturday, Jul 02, 2022 - 04:16 PM (IST)

ਮਾਸਕੋ (ਏਜੰਸੀ)- ਰੂਸ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦਫ਼ਤਰ ਦੀ ਮੁਖੀ ਮੇਲਿਤਾ ਵੁਜਨੋਵਿਕ ਨੇ ਸ਼ਨੀਵਾਰ ਨੂੰ ਕਿਹਾ ਕਿ ਮੰਕੀਪਾਕਸ ਦੇ ਵਿਰੁੱਧ ਵੱਡੇ ਪੱਧਰ 'ਤੇ ਟੀਕਾਕਰਨ ਦੀ ਅਜੇ ਲੋੜ ਨਹੀਂ ਹੈ। ਵੁਜਨੋਵਿਕ ਨੇ ਕਿਹਾ, 'ਡਬਲਯੂ.ਐੱਚ.ਓ. ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨ ਐਮਰਜੈਂਸੀ ਕਮੇਟੀ ਵੱਲੋਂ ਸਿਫ਼ਾਰਸ਼ ਕੀਤੇ ਗਏ ਉਪਾਵਾਂ ਵਿੱਚ ਨਿਗਰਾਨੀ, ਸਫ਼ਾਈ, ਬਿਮਾਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਅਲੱਗ ਕਰਨਾ ਸ਼ਾਮਲ ਹੈ।'
ਇਹ ਵੀ ਪੜ੍ਹੋ: ਦੱਖਣੀ ਈਰਾਨ 'ਚ 6.3 ਤੀਬਰਤਾ ਦਾ ਭੂਚਾਲ, 5 ਮੌਤਾਂ, ਦਰਜ਼ਨਾਂ ਜ਼ਖ਼ਮੀ
ਉਨ੍ਹਾਂ ਕਿਹਾ ਕਿ ਇਸ ਸਮੇਂ ਵੱਡੇ ਪੱਧਰ 'ਤੇ ਟੀਕਾਕਰਨ ਦੀ ਸਿਫ਼ਾਰਸ਼ ਨਹੀਂ ਕੀਤੀ ਗਈ ਹੈ, ਪਰ ਸੰਪਰਕ ਵਿਚ ਆਏ ਜਾਂ ਕਮਜ਼ੋਰ ਵਿਅਕਤੀਆਂ ਦੇ ਟੀਕਾਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 51 ਦੇਸ਼ਾਂ ਵਿੱਚ ਮੰਕੀਪਾਕਸ ਦੇ 5,100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਲਾਗ ਦੇ ਫੈਲਣ ਦਾ ਤਰੀਕਾ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਡਬਲਯੂ.ਐੱਚ.ਓ. ਨੇ ਵੀਰਵਾਰ ਨੂੰ ਮੰਕੀਪਾਕਸ ਦੇ ਪ੍ਰਕੋਪ ਨੂੰ ਐਮਰਜੈਂਸੀ ਦੀ ਸਥਿਤੀ ਵਜੋਂ ਸਵੀਕਾਰ ਕੀਤਾ ਅਤੇ ਲਾਗ ਦੇ ਫੈਲਣ ਨੂੰ ਨਿਯੰਤਰਿਤ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਵੈਨਿਸ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਲਈ ਅਹਿਮ ਖ਼ਬਰ, ਹੁਣ ਦੇਣੀ ਪਵੇਗੀ ਐਂਟਰੀ ਫ਼ੀਸ