ਇਸ ਤਰ੍ਹਾਂ ਫੜਿਆ ਗਿਆ ਪਠਾਨਕੋਟ ਨੂੰ ਦਹਿਲਾਉਣ ਵਾਲਾ ਮਾਸਟਰਮਾਈਂਡ (ਤਸਵੀਰਾਂ)

Thursday, Jan 14, 2016 - 03:37 PM (IST)

 ਇਸ ਤਰ੍ਹਾਂ ਫੜਿਆ ਗਿਆ ਪਠਾਨਕੋਟ ਨੂੰ ਦਹਿਲਾਉਣ ਵਾਲਾ ਮਾਸਟਰਮਾਈਂਡ (ਤਸਵੀਰਾਂ)


ਇਸਲਾਮਾਬਾਦ— ਪਠਾਨਕੋਟ ਦੇ ਏਅਰਬੇਸ ''ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਮੰਨੇ ਜਾਣ ਵਾਲੇ ਜੈਸ਼-ਏ-ਮੁਹੰਮਦ ਦੇ ਸਰਗਣਾ ਮਸੂਦ ਅਜਹਰ ਨੂੰ ਬੁੱਧਵਾਰ ਨੂੰ ਇਸਲਾਮਾਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮਸੂਦ ਤੋਂ ਇਲਾਵਾ 12 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ''ਜਿਓ ਨਿਊਜ਼'' ਦੇ ਮੁਤਾਬਕ ਪਠਾਨਕੋਟ ਹਮਲੇ ਦੇ ਦੋਸ਼ੀ ਮਸੂਦ ਅਜਹਰ ਦੇ ਆਫਿਸਾਂ ''ਤੇ ਪਾਕਿਸਤਾਨ ਪੁਲਸ ਨੇ ਛਾਪੇ ਮਾਰ ਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ। ਮਸੂਦ ਦੇ ਭਰਾ ਤੇ ਜੀਜੇ ਨੂੰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। 

ਕਿਵੇਂ ਫੜਿਆ ਗਿਆ ਮਸੂਦ—
ਇਸਲਾਮਾਬਾਦ ਵਿਚ ਮਸੂਦ ਆਪਣੇ ਇਕ ਰਿਸ਼ਤੇਦਾਰ ਦੇ ਘਰ ਵਿਚ ਛਿਪਿਆ ਬੈਠਾ ਸੀ। ਉਸ ਨੂੰ ਪਤਾ ਸੀ ਕਿ ਪੁਲਸ ਉਸ ਨੇ ਪੇਸ਼ਾਵਰ, ਬਹਾਵਲਪੁਰ ਤੇ ਲਾਹੌਰ ਵਿਚ ਲੱਭ ਰਹੀ ਹੈ, ਇਸ ਲਈ ਉਹ ਇਸਲਾਮਾਬਾਦ ਵਿਚ ਜਾ ਕੇ ਛਿਪ ਗਿਆ। 11 ਜਨਵਰੀ ਨੂੰ ਪੁਲਸ ਨੇ ਇਸਲਾਮਾਬਾਦ ਦੇ ਸੈਕਟਰ ਜੀ-10/4 ਵਿਚ ਛਾਪਾ ਮਾਰਿਆ ਸੀ। ਪੇਸ਼ਾਵਰ ਤੋਂ ਮਿਲੀ ਇਨਪੁੱਟ ਦੇ ਆਧਾਰ ''ਤੇ ਇਹ ਛਾਪਾ ਮਾਰਿਆ ਗਿਆ ਸੀ। ਉਸ ਦੀ ਪਛਾਣ ਲਈ ਉਸ ਦੇ ਪਰਿਵਾਰ ਦੇ ਕੁਝ ਲੋਕਾਂ ਨੂੰ ਵੀ ਪੁਲਸ ਨੇ ਨਾਲ ਰੱਖਿਆ ਸੀ। ਪਾਕਿਸਤਾਨੀ ਅਖਬਾਰ ''ਦਿ ਨਿਊਜ਼'' ਦੇ ਮੁਤਾਬਕ ਮਸੂਦ ਨੂੰ ਕਿਸੀ ਸੀਕ੍ਰੇਟ ਥਾਂ ਲਿਜਾਇਆ ਗਿਆ ਹੈ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਪਾਕਿਸਤਾਨੀ ਮੀਡੀਆ ਇਸ ਨੂੰ ਪ੍ਰੋਐਕਟਿਵ ਕਸਟਡੀ ਵੀ ਦੱਸ ਰਹੀ ਹੈ। 

ਅਜੇ ਵੀ ਕਾਰਵਾਈ ਦੀ ਪੂਰੀ ਉਮੀਦ ਨਹੀਂ—
ਪਾਕਿਸਤਾਨ ਨੇ ਦਬਾਅ ਦੇ ਚੱਲਦੇ ਮਸੂਦ ਅਜਹਰ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ ਪਰ ਅਜੇ ਵੀ ਉਸ ਤੋਂ ਕਾਰਵਾਈ ਦੀ ਜ਼ਿਆਦਾ ਉਮੀਦ ਨਹੀਂ ਹੈ ਕਿਉਂਕਿ ਪਾਕਿਸਤਾਨ ਨੇ ਇੰਟਰਨੈਸ਼ਨਲ ਦਬਾਅ ਦੇ ਚੱਲਦੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜਕੀਉਰ ਰਹਿਮਾਨ ਲਖਵੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਪਰ ਅੱਜ ਤੱਕ ਉਸ ''ਤੇ ਕੇਸ ਨਹੀਂ ਚੱਲ ਸਕਿਆ। ਮੁੰਬਈ ਹਮਲਿਆਂ ਦੀ ਕਾਰਵਾਈ ਵਾਰ-ਵਾਰ ਪਾਕਿਸਤਾਨੀ ਅਦਾਲਤਾਂ ਟਾਲਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਪਠਾਨਕੋਟ ਹਮਲਾ ਮਾਮਲੇ ਵਿਚ ਇਸਨਾਫ ਹੋਵੇਗਾ, ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਕੌਣ ਹੈ ਮਸੂਦ ਅਜਹਰ, ਭਾਰਤ ਨੂੰ ਕਿਉਂ ਬਣਾਉਂਦਾ ਹੈ ਨਿਸ਼ਾਨਾ—

ਮਸੂਦ ਅਜਹਰ ਉਹੀ ਅੱਤਵਾਦੀ ਹੈ, ਜਿਸ ਨੂੰ 17 ਸਾਲ ਪਹਿਲਾਂ ਜਹਾਜ਼ ਹਾਈਜੈਕਿੰਗ ਮਾਮਲੇ ਵਿਚ ਭਾਰਤ ਨੇ ਰਿਹਾਅ ਕਰ ਦਿੱਤਾ ਸੀ। 1999 ਵਿਚ ਹਾਈਜੈਕ ਕੀਤੇ ਗਏ ਇੰਡੀਅਨ ਏਅਰਲਾਈਨ ਦੇ ਜਹਾਜ਼ ਨੂੰ ਛਡਵਾਉਣ ਲਈ ਅਫਗਾਨਿਸਤਾਨ ਨੂੰ ਕੰਧਾਰ ਲਿਜਾ ਕੇ ਰਿਹਾਅ ਕੀਤਾ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਚ ਜਾ ਕੇ ਉਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਸਥਾਪਨਾ ਕੀਤੀ। ਇਹ ਸੰਗਠਨ ਸਮੇਂ-ਸਮੇਂ ''ਤੇ ਭਾਰਤ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਪਠਾਨਕੋਟ ਦੇ ਏਅਰਬੇਸ ''ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਸਾਰੇ ਨਿਰਦੇਸ਼ ਫੋਨ ''ਤੇ ਮਸੂਦ ਹੀ ਦੇ ਰਿਹਾ ਸੀ।  

ਪਾਕਿਸਤਾਨ ''ਤੇ ਸੀ ਕਾਰਵਾਈ ਦਾ ਦਬਾਅ—

ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਦੇ ਖਿਲਾਫ ਕਈ ਅੱਤਵਾਦੀ ਗਤੀਵਿਧੀਆਂ ਹੋਈਆਂ ਪਰ ਪਹਿਲੀ ਵਾਰ ਕਿਸੇ ਮਾਮਲੇ ਵਿਚ ਪਾਕਿਸਤਾਨ ਨੇ ਕਾਰਵਾਈ ਕਰਦੇ ਹੋਏ ਕਿਸੇ ਅੱਤਵਾਦੀ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਹੈ। ਮਾਮਲਾ ਸਾਫ ਹੈ ਕਿ ਪਾਕਿਸਤਾਨ ''ਤੇ ਇਸ ਵਾਰ ਕਾਰਵਾਈ ਦਾ ਦਬਾਅ ਬਹੁਤ ਜ਼ਿਆਦਾ ਸੀ। ਪਠਾਨਕੋਟ ਦੇ ਏਅਰਬੇਸ ''ਤੇ ਹੋਏ ਹਮਲੇ ਨੂੰ ਲੈ ਕੇ ਵਿਸ਼ਵ ਭਾਈਚਾਰੇ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ। ਅਮਰੀਕਾ, ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਜਰਮਨੀ, ਇਟਲੀ, ਕੈਨੇਡਾ, ਬ੍ਰਾਜ਼ੀਲ, ਜਾਪਾਨ, ਫਰਾਂਸ, ਦੱਖਣੀ ਕੋਰੀਆ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ ਸਮੇਤ ਕਈ ਦੇਸ਼ਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ, ਜਿਸ ਕਰਕੇ ਵੀ ਪਾਕਿਸਤਾਨ ''ਤੇ ਕਾਰਵਾਈ ਦਾ ਦਬਾਅ ਸੀ। ਭਾਰਤ ਪਹਿਲਾਂ ਹੀ ਪਾਕਿਸਤਾਨ ਨੂੰ ਇਸ ਮਾਮਲੇ ਵਿਚ ਸਾਰੇ ਸਬੂਤ ਦੇ ਚੁੱਕਾ ਸੀ।


author

Kulvinder Mahi

News Editor

Related News