ਆਊਟਡੋਰ ਪਾਰਟੀ ਕਰ ਰਹੇ ਲੋਕਾਂ 'ਤੇ ਨਕਾਬਪੋਸ਼ ਬੰਦੂਕਧਾਰੀਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 4 ਹਲਾਕ

Tuesday, Mar 05, 2024 - 04:15 PM (IST)

ਆਊਟਡੋਰ ਪਾਰਟੀ ਕਰ ਰਹੇ ਲੋਕਾਂ 'ਤੇ ਨਕਾਬਪੋਸ਼ ਬੰਦੂਕਧਾਰੀਆਂ ਨੇ ਚਲਾਈਆਂ ਤਾਬੜਤੋੜ ਗੋਲੀਆਂ, 4 ਹਲਾਕ

ਕਿੰਗ ਸਿਟੀ/ਅਮਰੀਕਾ (ਏਜੰਸੀ) : ਮੱਧ ਕੈਲੀਫੋਰਨੀਆ ਵਿੱਚ ਐਤਵਾਰ ਸ਼ਾਮ ਨੂੰ ਨਕਾਬਪੋਸ਼ ਬੰਦੂਕਧਾਰੀਆਂ ਦੇ ਇੱਕ ਸਮੂਹ ਨੇ ਇੱਕ ਆਊਟਡੋਰ ਪਾਰਟੀ ਵਿੱਚ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਸ਼ਾਮ 6 ਵਜੇ ਦੇ ਕਰੀਬ ਗੋਲੀਬਾਰੀ ਦੀ ਸੂਚਨਾ 'ਤੇ ਪ੍ਰਤੀਕਿਰਿਆ ਦਿੱਤੀ। ਕਿੰਗ ਸਿਟੀ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿੰਗ ਸਿਟੀ ਵਿੱਚ 3 ਲੋਕ ਬੰਦੂਕ ਦੀਆਂ ਗੋਲੀਆਂ ਨਾਲ ਜ਼ਖ਼ਮੀ ਪਾਏ ਗਏ, ਜਿਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਉਥੇ ਹੀ ਇੱਕ ਔਰਤ ਦੀ ਸੈਨ ਹੋਜ਼ੇ ਤੋਂ ਲਗਭਗ 106 ਮੀਲ (170 ਕਿਲੋਮੀਟਰ) ਦੱਖਣ ਵਿੱਚ ਕਿੰਗ ਸਿਟੀ ਦੇ ਮੀ ਮੈਮੋਰੀਅਲ ਹਸਪਤਾਲ ਵਿੱਚ ਲਿਜਾਏ ਜਾਣ ਤੋਂ ਬਾਅਦ ਮੌਤ ਹੋ ਗਈ।

ਇਹ ਵੀ ਪੜ੍ਹੋ: UNHRC 'ਚ ਭਾਰਤ ਨੇ ਪਾਕਿਸਤਾਨ 'ਤੇ ਬੋਲਿਆ ਸ਼ਬਦੀ ਹਮਲਾ , ਦੱਸਿਆ 'ਦੁਨੀਆ ਦੀ ਅੱਤਵਾਦ ਫੈਕਟਰੀ'

ਪੁਲਸ ਨੇ ਸ਼ੁਰੂ ਵਿਚ ਕਿਹਾ ਕਿ 3 ਜ਼ਖ਼ਮੀ ਵਿਅਕਤੀਆਂ ਨੂੰ ਸਲਿਨਾਸ ਦੇ ਨਾਟੀਵਿਦਾਦ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਇਕ ਨਿਊਜ਼ ਰੀਲੀਜ਼ ਵਿਚ ਘੋਸ਼ਣਾ ਕੀਤੀ ਗਈ ਕਿ ਜਾਜੂਸਾਂ ਨੂੰ ਬਾਅਦ ਵਿਚ ਗੋਲੀਬਾਰੀ ਦੇ ਜ਼ਖ਼ਮਾਂ ਦੇ ਨਾਲ ਹੋਰ 4 ਬਾਲਗ ਪੀੜਤਾਂ ਬਾਰੇ ਪਤਾ ਲੱਗਾ। ਆਖ਼ਰਕਾਰ ਉਨ੍ਹਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਪੀੜਤਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ ਅਤੇ 5 ਹੋਰਾਂ ਨੂੰ ਗੈਰ-ਜਾਨਲੇਵਾ ਖ਼ਤਰੇ ਵਾਲੀਆਂ ਸੱਟਾਂ ਲੱਗੀਆਂ ਹਨ।  ਪੁਲਸ ਵੱਲੋਂ ਸ਼ੱਕੀਆਂ ਦੀ ਸੂਹ ਦੇਣ ਵਾਲੇ ਨੂੰ 20 ਹਜ਼ਾਰ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਕਈ ਲੋਕ ਇੱਕ ਰਿਹਾਇਸ਼ ਦੇ ਬਾਹਰ ਪਾਰਟੀ ਕਰ ਰਹੇ ਸਨ, ਜਦੋਂ ਗੂੜ੍ਹੇ ਰੰਗ ਦੇ ਮਾਸਕ ਅਤੇ ਕੱਪੜਿਆਂ ਪਹਿਨੇ 3 ਵਿਅਕਤੀ ਇੱਕ ਸਿਲਵਰ ਕਾਰ ਵਿੱਚੋਂ ਨਿਕਲੇ ਅਤੇ ਸਮੂਹ 'ਤੇ ਗੋਲੀਬਾਰੀ ਕਰ ਦਿੱਤੀ। ਸ਼ੱਕੀ, ਜਿਨ੍ਹਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ, ਫਿਰ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਟਰਾਲੇ ਨੇ ਵੈਨ ਨੂੰ ਮਾਰੀ ਟੱਕਰ, ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News