ਨਸਲੀ ਕਮਿਸ਼ਨ 2019 ਦੀ ਵਿਧਾਨਕ ਰਾਤ ਨੂੰ ਮੈਰੀਲੈਂਡ ਗਵਰਨਰ ਦੀਆਂ ਸਕੀਮਾਂ ਤੇ ਚਰਚਾ : ਸਟੀਵ ਮਕੈਡਮ

Friday, Mar 29, 2019 - 03:51 PM (IST)

ਨਸਲੀ ਕਮਿਸ਼ਨ 2019 ਦੀ ਵਿਧਾਨਕ ਰਾਤ ਨੂੰ ਮੈਰੀਲੈਂਡ ਗਵਰਨਰ ਦੀਆਂ ਸਕੀਮਾਂ ਤੇ ਚਰਚਾ : ਸਟੀਵ ਮਕੈਡਮ

ਮੈਰੀਲੈਂਡ (ਰਾਜ ਗੋਗਨਾ)— ਇਸ ਸਾਲ ਦੀ ਸਲਾਨਾ ਨਸਲੀ ਕਮਿਸ਼ਨ ਦੀ ਰਾਤ ਮਿਲਰ ਸੈਨੇਟ ਬਿਲਡਿੰਗ ਅਨੈਪਲਿਸ ਵਿਖੇ ਮਨਾਈ ਗਈ। ਜਿੱਥੇ ਸਾਂਝੇ ਤੌਰ ਤੇ ਸਾਰੇ ਕਮਿਸ਼ਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਕਮਿਊਨਿਟੀ ਲੀਡਰਾਂ ਅਤੇ ਗਵਰਨਰ ਆਫਿਸ ਦੇ ਸਕੱਤਰਾਂ ਅਤੇ ਡਿਪਟੀ ਸਕੱਤਰਾਂ ਤੋਂ ਇਲਾਵਾ ਕੁਝ ਡਾਇਰੈਕਟਰਾਂ ਨੇ ਵੀ ਹਿੱਸਾ ਲਿਆ। ਸ਼ੁਰੂਆਤ ਵਿਚ ਆਏ ਮਹਿਮਾਨਾਂ ਨੇ ਇਕ ਦੂਜੇ ਨਾਲ ਮੇਲ ਮਿਲਾਪ ਕੀਤਾ। ਉਪਰੰਤ ਚਾਹ ਤੇ ਸਨੈਕਸਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਸ਼ੁਰੂਆਤ ਸਪਾਂਸਰਾਂ ਅਤੇ ਸਮਾਗਮ ਨੂੰ ਕਾਮਯਾਬ ਕਰਨ ਵਾਲੀਆਂ ਸ਼ਖਸੀਅਤਾਂ ਦੇ ਨਾਵਾਂ ਦਾ ਸਟੇਜ਼ ਤੋਂ ਐਲਾਨ ਕਰਕੇ ਕੀਤੀ ਗਈ।

ਸਟੀਵ ਮਕੈਡਮ ਨੇ ਸਟੇਟ ਪ੍ਰਤੀ ਕੀਤੀਆਂ ਕਾਰਗੁਜ਼ਾਰੀਆਂ ਨੂੰ ਬਾਖੂਬ ਬੋਲਾਂ ਰਾਹੀਂ ਦਰਸਾਇਆ। ਉਹਨਾਂ ਕਿਹਾ ਕਿ ਲੈਰੀ ਹੋਗਨ ਤੁਹਾਡੇ ਨੁਮਾਇੰਦੇ ਹਨ ਜੋ ਕਮਿਊਨਿਟੀ ਅਤੇ ਸਟੇਟ ਲਈ ਵਧੀਆ ਸਕੀਮਾਂ ਰਾਹੀਂ ਵਿਕਾਸ ਕਰ ਰਹੇ ਹਨ। ਫਰੈਂਕ ਡਿਕਸਨ ਵਲੋਂ ਛੋਟੇ ਅਤੇ ਵੱਡੇ ਉਦਯੋਗਾਂ ਦਾ ਨਿਵੇਸ਼ ਅਤੇ ਇਸ ਨੂੰ ਸਟੇਟ ਸਕੀਮ ਅੰਤਰਗਤ ਲਿਆਉਣ ਸਬੰਧੀ ਗਰਾਂਟਾ ਲੈਣ ਬਾਰੇ ਜ਼ਿਕਰ ਕੀਤਾ ਤਾਂ ਜੋ ਵੱਧ ਤੋਂ ਵੱਧ ਨੌਕਰੀਆਂ ਦੇ ਵਸੀਲੇ ਉਤਪੰਨ ਹੋ ਸਕਣ। ਇਸ ਦੇ ਨਾਲ ਹੀ ਬਿਜ਼ਨੈੱਸ ਹੱਬ ਵਿਚ ਵੱਡੇ ਪੱਧਰ ਤੇ ਕੰਪਨੀਆਂ ਨੂੰ ਮੈਰੀਲੈਂਡ ਵਿਚ ਜੁਟਾਇਆ ਜਾ ਸਕੇ।

ਨਿਕਸਨ ਜੋ ਜਨਗਣਨਾ ਦੇ ਡਾਇਰੈਕਟਰ ਹਨ। ਉਹਨਾਂ ਦੱਸਿਆ ਕਿ 18 ਫੀਸਦੀ ਲੋਕੀ ਜਨਗਣਨਾ ਵਿਚ ਹਿੱਸਾ ਨਹੀਂ ਲੈਂਦੇ। ਇਸੇ ਤਰ੍ਹਾਂ ਇਹ ਲੋਕ ਟੈਕਸ ਵੀ ਨਹੀਂ ਦਿੰਦੇ ਜਿਸ ਕਰਕੇ ਸਟੇਟ ਨੂੰ ਘਾਟਾ ਪੈਂਦਾ ਹੈ। ਸੋ ਕਮਿਊਨਿਟੀ ਦੇ ਸਹਿਯੋਗ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ ਉਹਨ੍ਹਾਂ ਦਾ ਲਾਭ ਲਵੋ ਅਤੇ ਸਟੇਟ ਨੂੰ ਖੁਸ਼ਹਾਲ ਬਣਾਓ। ਡਾਕਟਰ ਜੈਮਜ਼ ਡੀ ਫੀਲਡਰ ਜੋ ਉੱਚ ਸਿੱਖਿਆ ਦੇ ਡਾਇਰੈਕਟਰ ਹਨ ਉਹਨਾਂ ਦੱਸਿਆ ਕਿ ਸਕਾਲਰਸ਼ਿੱਪ, ਸਿੱਖਿਆ ਕਰਜੇ ਰਾਹੀਂ ਉੱਚ ਪੱਧਰੀ ਸਿੱਖਿਆ ਨੂੰ ਵਧਾਵਾ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਬਗੈਰ ਸੋਸ਼ਲ ਸਕਿਊਰਟੀ ਵਾਲਿਆਂ ਨੂੰ ਵੀ ਗਰਾਂਟ ਸਹੂਲਤਾਂ ਦਿੱਤੀਆਂ ਗਈਆਂ ਹਨ। ਜਿਸ 'ਤੇ 110 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ। ਜਿਸ ਕਰਕੇ ਉਚ ਸਿੱਖਿਆ ਲੈਣ ਵਾਲਿਆਂ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ।

ਮੈਰੀਲੈਂਡ ਗਵਰਨਰ ਦੇ ਚੀਫ਼ ਲੈਜਿਸਲੇਟਿਵ ਅਫਸਰ ਕ੍ਰਿਸਟੋਫੋਰ ਸ਼ਾਂਕ ਨੇ ਦੱਸਿਆ ਕਿ ਮੈਰੀਲੈਂਡ ਗਵਰਨਰ ਵਲੋਂ ਬਹੁਤ ਸਾਰੀਆਂ ਸਕੀਮਾਂ ਉਲੀਕੀਆਂ ਗਈਆਂ ਹਨ। ਇਹਨਾਂ ਲਈ ਤੁਹਾਡੇ ਉਪਰਾਲੇ ਦੀ ਲੋੜ ਹੈ। ਤਾਂ ਜੋ ਤੁਸੀਂ ਇਸ ਦਾ ਲਾਭ ਲੈ ਸਕੋ। ਅੱਜ ਵੀ ਲੈਜਿਸਲੇਟਿਵ ਨਾਈਟ ਇਹਨਾਂ ਸਕੀਮਾਂ ਦੇ ਪਸਾਰੇ ਲਈ ਤੁਹਾਡੇ ਸਹਿਯੋਗ ਨੂੰ ਲੋਚਦੀ ਹੈ। ਸੋ ਇਸ ਸਬੰਧੀ ਵੱਧ ਤੋਂ ਵੱਧ ਕਮਿਊਨਿਟੀ ਤੱਕ ਲੈ ਕੇ ਜਾਵੋ ਅਤੇ ਇਸ ਦਾ ਲਾਭ ਲਵੋ। ਅਖੀਰ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੀਮਾਂ ਦੀ ਸਾਂਝ ਇਕ ਦੂਜੇ ਨਾਲ ਵਿਚਾਰ ਵਟਾਂਦਰੇ ਰਾਹੀਂ ਪਾਈ ਗਈ। ਸਮੁੱਚੇ ਤੌਰ ਤੇ ਇਹ ਲੈਜਿਸਲੇਟਿਵ ਨਾਈਟ ਵੱਖਰੀ ਛਾਪ ਛੱਡ ਗਈ।  ਮੁੱਖ ਤੌਰ ਤੇ ਡਾ. ਅਰੁਣ ਭੰਡਾਰੀ, ਬਲਜਿੰਦਰ ਸਿੰਘ ਸ਼ੰਮੀ, ਅੰਜਨਾ, ਡਾ. ਰਿਜਵੀ, ਕਾਰਡਿਨ ਡਿਸਾਈ, ਅਹੁਜਾ ਨਿਧੀ, ਪਵਨ ਬੈਜਵਾੜਾ, ਬਤੌਰ ਕਮਿਸ਼ਨਰ ਅਤੇ ਮਹਿਮਾਨ ਵਜੋਂ ਸ਼ਾਮਲ ਹੋਏ।


author

Vandana

Content Editor

Related News