ਪੀਟਰ ਫਰੈਂਚੋਟ ਨੇ 2022 ''ਚ ਰਾਜਪਾਲ ਦੇ ਅਹੁਦੇ ਲਈ ਆਪਣੀ ਯੋਜਨਾ ਦੀ ਕੀਤੀ ਪੁਸ਼ਟੀ

Friday, Jan 10, 2020 - 01:57 PM (IST)

ਪੀਟਰ ਫਰੈਂਚੋਟ ਨੇ 2022 ''ਚ ਰਾਜਪਾਲ ਦੇ ਅਹੁਦੇ ਲਈ ਆਪਣੀ ਯੋਜਨਾ ਦੀ ਕੀਤੀ ਪੁਸ਼ਟੀ

ਮੈਰੀਲੈਂਡ/ਸਿਲਵਰ ਸਪਿ੍ੰਗ(ਰਾਜ ਗੋਗਨਾ): ਪੀਟਰ ਫਰੈਂਚੋਟ ਨੇ ਬੀਤੇ ਦਿਨ ਸਿੱਖਸ ਆਫ਼ ਅਮਰੀਕਾ ਦੇ ਡਾਇਰੈਕਟਰ ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ ਸਿਲਵਰ ਸਪ੍ਰਿੰਗ ਵਿਚ ਇਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਖੇਪ ਮੁਲਾਕਾਤ ਕਰਕੇ ਉਹਨਾਂ ਨੇ ਦੱਸਿਆ ਕਿ ਉਹ ਰਾਜਪਾਲ ਲਈ ਚੋਣ ਲੜਨਾ ਚਾਹੁੰਦੇ ਹਨ। ਉਹਨਾਂ ਆਪਣੀ ਰਾਜਪਾਲ ਉਮੀਦਵਾਰੀ ਦੀ ਘੋਸ਼ਣਾ ਦੀ ਸੂਚਨਾ ਦਿੱਤੀ ਹੈ।

ਪੀਟਰ ਫਰੈਂਚੋਟ ਨੇ ਬੀਤੇ ਦਿਨ ਸਿਲਵਰ ਸਪਰਿੰਗ ਸਿਟੀ ਵਿੱਚ ਸਮਰਥਕਾਂ ਦੇ ਇਕ ਸਮੂਹ ਨਾਲ ਆਪਣੀਆਂ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ। ਪਰ ਅਜੇ ਤੱਕ ਅਧਿਕਾਰਤ ਤੌਰ 'ਤੇ ਉਮੀਦਵਾਰੀ ਦਾਇਰ ਨਹੀਂ ਕੀਤੀ ਹੈ । ਰਸਮੀ ਐਲਾਨ ਅਜੇ ਇਸ ਲਈ ਨਹੀਂ ਕੀਤਾ ਕਿਉਂਕਿ ਇਕ ਮੁਹਿੰਮ ਕਾਰਨ ਰਾਜ ਦੇ ਕਾਨੂੰਨ ਨੇ ਉਹਨਾਂ ਦੇ ਹੱਥ ਬੰਨ੍ਹੇ ਹੋਏ ਹਨ। ਉਹਨਾਂ ਦੀ ਮੁਹਿੰਮ ਨੂੰ 90 ਦਿਨਾਂ ਦੇ ਵਿਧਾਇਕ ਸੈਸ਼ਨ ਦੌਰਾਨ ਪੈਸਾ ਇਕੱਠਾ ਕਰਨ ਜਾਂ ਯੋਗਦਾਨ ਪਾਉਣਾ ਕਾਨੂੰਨ ਦੀ ਉਲੰਘਣਾ ਹੈ । ਜਿਸ ਕਰਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ। ਕਿਉਂਕਿ ਸ਼ੈਸ਼ਨ ਲੰਘੇ ਬੁੱਧਵਾਰ ਤੋਂ ਸ਼ੁਰੂ ਹੋਇਆ ਸੀ।

PunjabKesari

ਫਰੈਂਚੋਟ ਗਵਰਨਰ ਲਈ ਜਨਤਕ ਤੌਰ 'ਤੇ ਦੌੜ ਦੀ ਘੋਸ਼ਣਾ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ। ਕਿਉਂਕਿ ਮੌਜੂਦਾ ਗਵਰਨਰ ਲੈਰੀ ਹੋਗਨ ਦੀ ਮਿਆਦ-ਸੀਮਤ ਹੈ।ਜ਼ਿਕਰਯੋਗ ਹੈ ਕਿ ਫਰੈਂਚੋਟ, ਜਿਸ ਨੇ ਸੰਨ 2007 ਵਿੱਚ ਆਈ.ਆਰ.ਐਸ. ਮਹਿਕਮੇ ਦੇ ਚੀਫ ਵਜੋਂ ਅਹੁਦਾ ਸੰਭਾਲਿਆ ਸੀ। ਰੀਪਬਲੀਕਨ ਗਵਰਨਰ ਦੇ ਸਭ ਤੋਂ ਨਜ਼ਦੀਕੀ ਡੈਮੋਕਰੇਟਿਕ ਅਫਸਰ ਹਨ। ਜੋ ਮੌਜੂਦਾ ਗਵਰਨਰ ਨੂੰ ਹਰ ਪੱਖੋਂ ਸਹਿਯੋਗ ਦੇ ਰਹੇ ਹਨ।ਪੀਟਰ ਫਰੈਂਚੋਟ ਨੇ ਬਾਲਟੀਮੋਰ ਸਿਟੀ ਅਤੇ ਕਾਉਂਟੀ ਦੇ ਸਕੂਲਾਂ ਵਿੱਚ ਵੀ ਲੇਬਰ ਡੇਅ ਸਕੂਲ ਸ਼ੁਰੂ ਕਰਨ ਅਤੇ ਏਅਰ ਕੰਡੀਸ਼ਨਿੰਗ ਸਮੇਤ ਮੁੱਦਿਆਂ ਉੱਤੇ ਲ਼ੈਰੀ ਹੌਗਨ ਦੀ ਹਮਾਇਤ ਕੀਤੀ ਹੈ। 

ਫਰੈਂਚੋਟ ਨੇ ਵੀ ਕਰਾਫਟ ਬਣਾਉਣ ਵਾਲਿਆਂ ਦੀ ਵਕਾਲਤ ਵੀ ਕੀਤੀ ਹੈ। ਰਾਜ ਦੇ ਟੈਕਸ ਕੁਲੈਕੇਟਰ ਬਣਨ ਤੋਂ ਪਹਿਲਾਂ, ਉਹਨਾਂ ਨੇ ਟਾਕੋਮਾ ਪਾਰਕ ਅਤੇ ਸਿਲਵਰ ਸਪਰਿੰਗ ਦੀ ਨੁਮਾਇੰਦਗੀ ਕਰਦਿਆਂ ਹਾਊਸ ਆਫ਼ ਡੈਲੀਗੇਟਸ ਵਿਚ 20 ਸਾਲ ਸੇਵਾ ਕੀਤੀ ਹੈ। ਫਰੈਂਚੋਟ ਕਾਬਲ, ਮਿਹਨਤੀ, ਈਮਾਨਦਾਰ ਅਤੇ ਸਖਤ ਮਿਹਨਤ ਵਾਲੀ ਸ਼ਖਸ਼ੀਅਤ ਦੇ ਮਾਲਕ ਹਨ। ਉਹਨਾਂ ਦੀ ਸਖ਼ਤੀ ਕਰਕੇ ਟੈਕਸ ਵਿੱਚ ਕਾਫ਼ੀ ਪਾਰਦਰਸ਼ਿਤਾ ਆਈ ਹੈ। ਜਿਸ ਕਰਕੇ ਉਹ ਲ਼ੋਕਾਂ ਵਿੱਚ ਕਾਫ਼ੀ ਹਰਮਨ ਪਿਆਰੇ ਤੇ ਮਸ਼ਹੂਰ ਹਨ। ਜਿਹਨਾਂ ਦਾ ਪ੍ਰਾਇਮਰੀ ਜਿੱਤਣਾ ਕਾਫ਼ੀ ਸੋਖਾ ਗਿਣਿਆ ਜਾ ਰਿਹਾ ਹੈ। ਆਉਂਦੇ ਦਿਨਾਂ ਵਿੱਚ ਪੀਟਰ ਫਰੈਂਚੋਟ ਆਪਣੀ ਮੁਹਿੰਮ ਨੂੰ ਕਿਸ ਤਰ੍ਹਾਂ ਹੁਲਾਰਾ ਦਿੰਦੇ ਹਨ। ਇਸ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।


author

Vandana

Content Editor

Related News