ਐਨ.ਸੀ.ਆਈ.ਏ. ਦੀ ਮੀਟਿੰਗ ''ਚ ਲਏ ਗਏ ਅਹਿਮ ਫੈਸਲੇ

10/02/2019 11:33:40 AM

ਮੈਰੀਲੈਂਡ (ਰਾਜ ਗੋਗਨਾ)— ਬੀਤੇ ਦਿਨ ਐਨ.ਸੀ.ਆਈ.ਏ. ਦੀ ਇਕ ਭਰਵੀ ਮੀਟਿੰਗ ਜਿਯੂਲ ਆਫ ਇੰਡੀਆ ਨਾਂ ਦੇ ਰੈਸਟੋਰੈਂਟ ਵਿੱਚ ਪਵਨ ਬੈਜਵਾੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਰਿਪਬਲਿਕ ਡੇਅ ਮਨਾਉਣ ਦਾ ਫੈਸਲਾ ਲਿਆ ਗਿਆ ਜੋ ਕਿ ਮਾਰਟਿਨ ਵੈਸਟ ਵਿਖੇ ਕਰਵਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਹਾਲੀਡੇ ਡਿਨਰ ਨੰਵਬਰ ਵਿੱਚ ਕਰਵਾਇਆ ਜਾਵੇਗਾ।ਇਹ ਵੀ ਫੈਸਲਾ ਕੀਤਾ ਗਿਆ ਕਿ ਗਾਂਧੀ ਦਾ150ਵਾਂ ਸਾਲ ਮਨਾਉਣ ਵਾਲੀ ਸੰਸਥਾ ਦੀ ਹਮਾਇਤ ਕੀਤੀ ਜਾਵੇਗੀ। 

ਅਗਲੀ ਮੀਟਿੰਗ ਐਜਜੈਕਟਿਵ ਦੀ ਅਕਤੂਬਰ ਦੇ ਆਖਰੀ ਹਫਤੇ ਵਿੱਚ ਕੀਤੀ ਜਾਵੇਗੀ। ਜਿਸ ਵਿੱਚ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਜਾਵੇਗੀ।ਕੁਝ ਪੁਜ਼ੀਸ਼ਨਾਂ ਵਿੱਚ ਤਬਦੀਲੀ ਕੀਤੀ ਜਾਵੇਗੀ।ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਬਲਜਿੰਦਰ ਸਿੰਘ ਸ਼ੰਮੀ ਨੇ ਰਾਤਰੀ ਭੋਜ ਦਿੱਤਾ।


Vandana

Content Editor

Related News