ਪਾਕਿਸਤਾਨੀ ਆਮ ਚੋਣਾਂ ਵਿਚ 2 ਸੀਟਾਂ ''ਤੇ ਆਪਣੀ ਕਿਸਮਤ ਅਜਮਾਏਗੀ ਮਰੀਅਮ ਨਵਾਜ਼

Saturday, Jun 23, 2018 - 11:42 PM (IST)

ਪਾਕਿਸਤਾਨੀ ਆਮ ਚੋਣਾਂ ਵਿਚ 2 ਸੀਟਾਂ ''ਤੇ ਆਪਣੀ ਕਿਸਮਤ ਅਜਮਾਏਗੀ ਮਰੀਅਮ ਨਵਾਜ਼

ਲਾਹੌਰ — ਪਾਕਿਸਤਾਨ 'ਚ 22 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਸਾਬਕਾ ਪ੍ਰਧਾਨ  ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਵੀ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ। ਉਹ ਲਾਹੌਰ ਨੈਸ਼ਨਲ ਅਸੈਂਬਲੀ  (ਐੱਨ. ਏ.)-127 ਅਤੇ ਪੰਜਾਬ ਅਸੈਂਬਲੀ ਹਲਕਾ 173 ਤੋਂ ਚੋਣ ਲੜੇਗੀ।
'ਜ਼ਿਓ' ਟੀ. ਵੀ. ਦੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਸੰਸਦੀ ਬੋਰਡ ਨੇ ਮਰੀਅਮ ਦੀ ਉਮੀਦਵਾਰੀ  ਲਈ ਐੱਨ. ਏ. -127 ਸੰਸਦੀ ਹਲਕੇ ਤੋਂ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਮਰੀਅਮ ਨੇ ਲਾਹੌਰ ਦੇ ਐੱਨ.ਏ.-125 ਅਤੇ ਐੱਨ. ਏ. -127 ਸੀਟ ਅਤੇ ਪੰਜਾਬ ਅਸੈਂਬਲੀ ਸੀਟ ਪੀ. ਪੀ. -173 'ਤੇ ਆਪਣਾ ਨਾਮਜ਼ਦਗੀ ਪਰਚਾ ੁਭਰਿਆ ਸੀ। ਰਿਟਰਨਿੰਗ ਅਫਸਰ ਨੇ ਉਨ੍ਹਾਂ ਦੀ ਉਮੀਦਵਾਰੀ ਨੂੰ ਮਨਜ਼ੂਰ ਕਰ ਲਿਆ ਸੀ।


Related News