ਖੁਦ ਦੀ ਇੱਛਾ ਨਾਲ ਨਹੀਂ ਮੰਗੀ ਜੇਲ ''ਚ ਬਿਹਤਰ ਸੁਵਿਧਾ : ਮਰਿਅਮ ਨਵਾਜ਼

07/15/2018 2:34:58 AM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰਿਅਮ ਨਵਾਜ਼ ਨੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਕਿ ਜੇਲ ਅਧਿਕਾਰੀ ਨੇ ਮੈਨੂੰ ਬਿਹਤਰ ਸੁਵਿਧਾ ਮੁਹੱਈਆ ਕਰਵਾਉਣ ਲਈ ਅਰਜ਼ੀ ਦੇਣ ਲਈ ਕਿਹਾ ਸੀ ਪਰ ਮੈਂ ਆਪਣੀ ਇੱਛਾ ਨਾਲ ਅਜਿਹਾ ਨਹੀਂ ਕੀਤਾ।
ਮਰਿਅਮ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਬਿਨਾਂ ਕਿਸੇ ਦਬਾਅ ਦੇ ਚੁੱਕਿਆ ਹੈ। ਦੱਸ ਦਈਏ ਕਿ ਸ਼ਰੀਫ ਤੇ ਉਨ੍ਹਾਂ ਦੀ ਧੀ ਮਰਿਅਮ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ 'ਚ ਰੱਖਿਆ ਗਿਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਵੇਨਫੀਲਡ ਰੈਫਰੈਂਸ ਕੇਸ 'ਚ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੀ ਧੀ ਮਰਿਅਮ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਲੰਡਨ ਦੇ ਰਿਹਾਇਸ਼ ਅਵੇਨਫੀਲਡ ਹਾਊਸ 'ਚ 4 ਘਰਾਂ ਦੀ ਮਲਕੀਅਤ ਨਾਲ ਜੁੜਿਆ ਹੋਇਆ ਹੈ।
PunjabKesari
ਜ਼ਿਕਰਯੋਗ ਹੈ ਕਿ ਨਵਾਜ਼ ਸ਼ਰੀਫ ਪਾਕਿਸਤਾਨ ਦੇ ਇੱਕਲੇ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਰਿਕਾਰਡ ਤਿੰਨ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਜਦੋਂ ਕੋਰਟ ਨੇ ਸ਼ਰੀਫ ਤੇ ਉਨ੍ਹਾਂ ਦੀ ਧੀ ਮਰਿਅਮ ਲਈ ਸਜ਼ਾ ਦਾ ਐਲਾਨ ਕੀਤਾ, ਉਸ ਸਮੇਂ ਇਹ ਦੋਵੇਂ ਲੰਡਨ 'ਚ ਸਨ। ਬ੍ਰਿਟੇਨ ਤੇ ਪਾਕਿਸਤਾਨ ਵਿਚਾਲੇ ਕੋਈ ਹਵਾਲਗੀ ਨੂੰ ਲੈ ਕੇ ਸਮਝੌਤਾ ਨਹੀਂ ਹੋਇਆ ਹੈ। ਅਜਿਹੇ 'ਚ ਨਵਾਜ਼ ਸ਼ਰੀਫ ਚਾਹੁੰਦੇ ਤਾਂ ਉਹ ਆਰਾਮ ਨਾਲ ਇੰਗਲੈਂਡ 'ਚ ਰਹਿ ਸਕਦੇ ਸੀ ਪਰ ਉਨ੍ਹਾਂ ਨੇ ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਨੂੰ ਛੱਡ ਦਿੱਤਾ ਤੇ ਧੀ ਮਰੀਅਮ ਨਾਲ ਪਾਕਿਸਤਾਨ ਪਹੁੰਚ ਗਏ।
ਨਵਾਜ਼ ਦੇ ਇਸ ਕਦਮ ਨੂੰ 25 ਜੁਲਾਈ ਨੂੰ ਪਾਕਿਸਤਾਨ 'ਚ ਹੋਣ ਵਾਲੇ ਚੋਣ ਲਈ ਇਕ ਰਣਨੀਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਦੀ ਹਾਲਤ ਕਾਫੀ ਖਰਾਬ ਹੈ। ਸ਼ਰੀਫ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਪਾਰਟੀ ਦੀ ਕਮਰ ਟੁੱਟ ਗਈ ਹੈ। ਅਜਿਹੇ 'ਚ ਨਵਾਜ਼ ਸ਼ਰੀਫ ਨੇ ਪਾਕਿਸਤਾਨ ਪਰਤ ਕੇ ਆਪਣੇ ਵਰਕਰਾਂ 'ਚ ਜੋਸ਼ ਭਰ ਦਿੱਤਾ ਹੈ।


Related News