ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਖਾਨ ਨੂੰ ਪਾਈ ਝਾੜ, ਕਿਹਾ- ਇਮਰਾਨ ਦਾ ਚੋਣ ਨਿਸ਼ਾਨ ਚੋਰ ਹੋਣਾ ਚਾਹੀਦੈ

Monday, Jul 12, 2021 - 05:16 AM (IST)

ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਖਾਨ ਨੂੰ ਪਾਈ ਝਾੜ, ਕਿਹਾ- ਇਮਰਾਨ ਦਾ ਚੋਣ ਨਿਸ਼ਾਨ ਚੋਰ ਹੋਣਾ ਚਾਹੀਦੈ

ਇਸਲਾਮਾਬਾਦ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਉਪ ਮੁਖੀ ਮਰੀਅਮ ਨਵਾਜ਼ ਨੇ ਸ਼ਨੀਵਾਰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਾੜੇ ਰਾਜ ਪ੍ਰਬੰਧ ਨੂੰ ਲੈ ਕੇ ਤਿੱਖੀ ਝਾੜ ਪਾਈ ਅਤੇ ਕਿਹਾ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਕ੍ਰਿਕਟ ਦੇ ਬੱਲੇ ਦੀ ਬਜਾਏ ਚੋਰ ਹੋਣਾ ਚਾਹੀਦਾ ਹੈ। 2018 ’ਚ ਇਮਰਾਨ ਖਾਨ ਨੇ ਬੱਲੇ ਨਾਲ ਚੋਣਾਂ ਚੋਰੀ ਕੀਤੀਆਂ। ਮਰੀਅਮ ਨੇ ਕਿਹਾ ਕਿ ਸਭ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਆਟੇ ਅਤੇ ਖੰਡ ’ਚ ਵੀ ਸਰਕਾਰ ਨੇ ਲਗਾਤਾਰ ਲੁੱਟ ਮਚਾਈ ਹੋਈ ਹੈ।

ਇਹ ਵੀ ਪੜ੍ਹੋ-  60 ਮਿੰਟ ਦੀ ਪੁਲਾੜ ਯਾਤਰਾ ਤੋਂ ਪਰਤੇ ਰਿਚਰਡ ਬ੍ਰੈਂਸਨ, ਭਾਰਤ ਦੀ ਧੀ ਸ਼ਿਰੀਸ਼ਾ ਨੇ ਵੀ ਰਚਿਆ ਇਤਿਹਾਸ

ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਜਦੋਂ ਕੋਈ ਨਵਾਜ਼ ਸ਼ਰੀਫ ਬਾਰੇ ਸੋਚਦਾ ਹੈ ਤਾਂ ਉਹ ਤਰੱਕੀ ਨੂੰ ਯਾਦ ਕਰਦਾ ਹੈ। ਕਿਸੇ ਨੂੰ ਵੀ ਸਿਲੈਕਟਿਡ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਭਰੋਸਾ ਨਹੀਂ ਹੈ। ਉਹ ਨਾ ਤਾਂ ਦੇਸ਼ ’ਚ ਸਤਿਕਾਰ ਹਾਸਲ ਕਰ ਰਹੇ ਹਨ ਅਤੇ ਨਾ ਹੀ ਵਿਦੇਸ਼ਾਂ ’ਚ। ਪਾਕਿਸਤਾਨ ’ਚ ਜਦੋਂ ਇਮਰਾਨ ਖਾਨ ਆਏ ਸਨ ਤਾਂ ਉਮੀਂਦ ਪੈਦਾ ਹੋਈ ਸੀ ਕਿ ਸ਼ਾਇਦ ਇਕ ਖਿਡਾਰੀ ਦਾ ਮਨ ਦੋ ਦੇਸ਼ਾਂ ਦੇ ਰਿਸ਼ਤਿਆਂ ’ਚ ਨਿੱਘ ਲਿਆਏਗਾ ਪਰ ਇਮਰਾਨ ਭਾਰਤ ਲਈ ਤਾਂ ਕੀ, ਪਾਕਿਸਤਾਨ ਲਈ ਵੀ ਮਾੜਾ ਸੁਪਨਾ ਸਾਬਿਤ ਹੋ ਰਹੇ ਹਨ। ਲੋਕਾਂ ਨੂੰ ਰੋਟੀ ਦੇਣੀ ਤਾਂ ਦੂਰ, ਰੋਟੀ ਹੀ ਦੂਰ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News