ਇਮਰਾਨ ਖਾਨ ਦੀ ਮੂਰਖਤਾ ਕਾਰਨ ਮੋਦੀ ਦੀ ਝੋਲੀ ''ਚ ਗਿਆ ਕਸ਼ਮੀਰ : ਮਰਿਅਮ ਨਵਾਜ਼

Thursday, Dec 31, 2020 - 05:57 PM (IST)

ਇਮਰਾਨ ਖਾਨ ਦੀ ਮੂਰਖਤਾ ਕਾਰਨ ਮੋਦੀ ਦੀ ਝੋਲੀ ''ਚ ਗਿਆ ਕਸ਼ਮੀਰ : ਮਰਿਅਮ ਨਵਾਜ਼

ਇਸਲਾਮਾਬਾਦ (ਬਿਊਰੋ):: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਨੇ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀ ਕਰਾਰੀ ਹਾਰ ਨੂੰ ਲੈਕੇ ਪੀ.ਐੱਮ. ਇਮਰਾਨ ਖਾਨ ਨਿਆਜੀ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਮਰਿਅਮ ਨੇ ਕਿਹਾ ਹੈ ਕਿ ਇਮਰਾਨ ਦੀ ਮੂਰਖਤਾ ਅਤੇ ਉਹਨਾਂ ਦੀ ਅਸਮਰੱਥਾ ਦੇ ਕਾਰਨ ਕਸ਼ਮੀਰ ਨਰਿੰਦਰ ਮੋਦੀ ਦੀ ਝੋਲੀ ਵਿਚ ਚਲਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਕਸ਼ਮੀਰ 'ਤੇ ਆਪਣਾ ਦਾਅਵਾ ਗੁਆਉਂਦਾ ਹੈ ਤਾਂ ਉਸ ਨਾਲ ਪੂਰਾ ਦੇਸ਼ ਜ਼ਖਮੀ ਹੋ ਜਾਵੇਗਾ।

ਮਰਿਅਮ ਨੇ ਕਿਹਾ ਕਿ ਪੀ.ਐੱਮ. ਇਮਰਾਨ ਖਾਨ ਅਕਸਰ ਕਹਿੰਦੇ ਹਨ ਕਿ ਨਵਾਜ਼ ਸ਼ਰੀਫ ਮੋਦੀ ਦਾ ਦੋਸਤ ਹੈ ਪਰ ਖੁਦ ਉਹਨਾਂ ਨੇ ਕਸ਼ਮੀਰ ਨੂੰ ਭਾਰਤੀ ਪ੍ਰਧਾਨ ਮੰਤਰੀ ਦੇ ਹੱਥਾਂ ਵਿਚ ਦੇ ਦਿੱਤਾ। ਮਰਿਅਮ ਨੇ ਕਿਹਾ,''ਜਦੋਂ ਦੇਸ਼ ਵਿਚ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਹੈ ਤਾਂ ਉਹ ਜਨਤਾ ਦੇ ਸਮਰਥਨ ਅਤੇ ਵੋਟ ਨਾਲ ਨਹੀਂ ਆਇਆ ਹੁੰਦਾ।ਜਦੋਂ ਸਰਕਾਰ ਕਮਜ਼ੋਰ ਹੁੰਦੀ ਹੈ ਉਦੋਂ ਭਾਰਤ ਵਰਗੇ ਦੁਸ਼ਮਣ ਇਸ ਤਰ੍ਹਾਂ ਦਾ ਹਮਲਾ ਕਰਦੇ ਹਨ।'' ਉਹਨਾਂ ਨੇ ਕਿਹਾ ਕਿ ਇਹ ਇਮਰਾਨ ਖਾਨ ਦੀ ਮੂਰਖਤਾ ਅਤੇ ਅਸਮਰੱਥਾ ਸੀ ਕਿ ਕਸ਼ਮੀਰ ਨਰਿੰਦਰ ਮੋਦੀ ਦੀ ਝੋਲੀ ਵਿਚ ਚਲਾ ਗਿਆ।

ਮਰਿਅਮ ਨੇ ਕਹੀਆਂ ਇਹ ਗੱਲਾਂ
ਮਰਿਅਮ ਨੇ ਕਿਹਾ,''ਜਦੋਂ ਨਵਾਜ਼ ਸ਼ਰੀਫ ਜਿਹੀ ਸਰਕਾਰ ਹੁੰਦੀ ਹੈ ਤਾਂ ਮੋਦੀ ਨੂੰ ਖੁਦ ਹੀ ਤੁਰਨਾ ਪੈਂਦਾ ਹੈ ਅਤੇ ਪਾਕਿਸਤਾਨ ਆਉਣਾ ਪੈਂਦਾ ਹੈ।ਇਹ ਇਕ ਅਸਲੀ ਪ੍ਰਧਾਨ ਮੰਤਰੀ ਅਤੇ ਫਰਜ਼ੀ ਪ੍ਰਧਾਨ ਮੰਤਰੀ ਵਿਚ ਫਰਕ ਹੈ। ਇਸ ਲਈ ਵੋਟ ਨੂੰ ਸਨਮਾਨ ਦੇਣ ਦੀ ਲੋੜ ਹੈ।'' ਮਰਿਅਮ ਨੇ ਇਮਰਾਨ ਖਾਨ 'ਤੇ ਕਸ਼ਮੀਰ ਦਾ ਸੌਦਾ ਕਰਨ ਦਾ ਵੀ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਸੈਨਾ ਦੀ ਕਥਿਤ ਆਲੋਚਨਾ 'ਤੇ ਕੇਸ ਦਰਜ  ਕੀਤੇ ਜਾ ਰਹੇ ਹਨ ਜਦਕਿ ਖੁਦ ਇਮਰਾਨ ਖਾਨ ਨੇ ਕਈ ਵਾਰ ਸੈਨਾ ਦਾ ਆਲੋਚਨਾ ਕੀਤੀ ਹੈ। ਪੀ.ਐੱਮ.ਐੱਲ.-ਐੱਨ. ਨੇਤਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਮਰਾਨ ਖਾਨ ਦੇ ਪੁਰਾਣੇ ਬਿਆਨਾਂ ਦੇ ਆਧਾਰ 'ਤੇ ਉਹਨਾਂ ਖਿਲਾਫ਼ ਪਾਕਿਸਤਾਨੀ ਸੈਨਾ ਦੀ ਆਲੋਚਨਾ ਕਰਨ ਲਈ ਕੇਸ ਦਰਜ ਕਰਾਏਗੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਨਿਊ ਸਾਊਥ ਵੇਲਜ਼ 'ਚ ਨਵੇਂ ਮਾਮਲੇ, ਮਾਸਕ ਪਾਉਣਾ ਹੋਇਆ ਲਾਜ਼ਮੀ

ਇਸ ਤੋਂ ਪਹਿਲਾਂ ਮਰਿਅਮ ਨੇ ਪੀ.ਡੀ.ਐੱਮ. ਦੀ ਰੈਲੀ ਵਿਚ ਸੈਨਾ 'ਤੇ ਵੀ ਸਿਯਾਚਿਨ ਅਤੇ ਕਸ਼ਮੀਰ ਵਿਚ ਮਿਲੀ ਹਾਰ ਨੂੰ ਲੈਕੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਜਦੋਂ ਰਾਜਨੀਤਕ ਦਲਾਂ ਨੇ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕੀਤਾ ਤਾਂ ਕੁਝ ਤਾਕਤਾਂ (ਪਾਕਿਸਤਾਨੀ ਸੈਨਾ ਅਤੇ ਆਈ.ਐੱਸ.ਆਈ.) ਜੋ ਫੁੱਟ ਪਾਓ ਅਤੇ ਰਾਜ ਕਰੋ ਦੇ ਲਈ ਬਦਨਾਮ ਸਨ, ਉਹ ਬੇਚੈਨ ਹੋਣ ਲੱਗੀਆਂ। ਮਰਿਅਮ ਨੇ ਕਿਹਾ ਕਿ ਉਦੋਂ ਅਸੀਂ ਦੇਖਿਆ ਕਿ ਆਈ.ਐੱਸ.ਆਈ. ਦੇ ਸਾਬਕਾ ਪ੍ਰਮੁੱਖ ਲੈਫਟੀਨੈਂਟ ਜਨਰਲ ਅਹਿਮਦ ਸ਼ੁਜਾ ਨੇ ਰਾਜਨੀਤਕ ਰਹਿੰਦ-ਖੂੰਹਦ ਨੂੰ ਇਕੱਠਾ ਕਰ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਇਮਰਾਨ ਖਾਨ ਦੀ ਪਾਰਟੀ) ਦੀ ਸਥਾਪਨਾ ਕੀਤੀ। ਜਦੋਂ ਦੇਸ਼ ਵਿਚ ਸਿਆਸਤਦਾਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣ ਲੱਗੀ ਅਤੇ ਉਹਨਾਂ ਦੇ ਚਰਿੱਤਰ 'ਤੇ ਸਵਾਲ ਕੀਤੇ ਜਾਣ ਲੱਗੇ, ਉਦੋ ਕੁਝ ਲੋਕਾਂ ਨੇ ਦੇਸ਼ ਅਤੇ ਸੰਵਿਧਾਨ ਨੂੰ ਤੋੜਨ, ਸਿਯਾਚਿਨ ਅਤੇ ਕਸ਼ਮੀਰ ਨੂੰ ਗਵਾਉਣ, ਰਾਜਨੀਤੀ ਵਿਚ ਦਖਲ ਅੰਦਾਜ਼ੀ ਕਰਨ ਦੀ ਸਹੁੰ ਦੀ ਉਲੰਘਣਾ ਕਰਦਿਆਂ ਇਸ ਨਾਲੋਂ ਵੀ ਕਈ ਗੰਭੀਰ ਅਪਰਾਧ ਕੀਤੇ। ਉਹਨਾਂ ਲੋਕਾਂ ਨੂੰ ਅੱਜ ਤੱਕ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ।

ਇਮਰਾਨ ਦੇ ਮੰਤਰੀਆਂ ਨੇ ਦਿੱਤਾ ਇਹ ਜਵਾਬ
ਮਰਿਅਮ ਦੇ ਇਸ ਬਿਆਨ ਦੇ ਬਾਅਦ ਬਚਾਅ ਵਿਚ ਉਤਰੇ ਇਮਰਾਨ ਸਰਕਾਰ ਦੇ ਮੰਤਰੀ ਵਿਰੋਧੀ ਦਲਾਂ ਨੂੰ ਦੇਸ਼ਧ੍ਰੋਹੀ ਤੱਕ ਕਰਾਰ ਦੇ ਰਹੇ ਹਨ। ਪਾਕਿਸਤਾਨ ਦੇ ਬੜਬੋਲੇ ਮੰਤਰੀ ਸ਼ੇਖ ਰਸ਼ੀਦ ਨੇ ਇਮਰਾਨ ਦੀ ਭਾਸ਼ਾ ਬੋਲਦਿਆਂ ਵਿਰੋਧੀ ਧਿਰ ਖਾਸ ਕਰ ਕੇ ਨਵਾਜ਼ ਸ਼ਰੀਫ ਨੂੰ ਸਾਬਕਾ ਤਾਨਾਸ਼ਾਹ ਜਨਰਲ ਜਿਆਉਲ ਹੱਕ ਦੇ ਬੂਟਾਂ ਨੂੰ ਪਾਲਿਸ਼ ਕਰਨ ਵਾਲਾ ਦੱਸ ਦਿੱਤਾ। ਉਹਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਸੈਨਾ ਪਹਿਲਾਂ ਨਾ ਤਾਂ ਕਦੇ ਦੇਸ਼ ਦੀ ਰਾਜਨੀਤੀ ਵਿਚ ਸ਼ਾਮਲ ਰਹੀ ਹੈ ਅਤੇ ਨਾ ਹੀ ਭਵਿੱਖ ਵਿਚ ਕਦੇ ਹੋਵੇਗੀ। 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News