ਪਾਕਿ ਮੰਤਰੀ ਮਰੀਅਮ ਔਰੰਗਜ਼ੇਬ ਦੀ ਲੰਡਨ 'ਚ ਹੋਈ ਫਜੀਹਤ, ਲੋਕਾਂ ਨੇ ਘੇਰ 'ਚੋਰਨੀ, ਚੋਰਨੀ' ਦੇ ਲਾਏ ਨਾਅਰੇ

Monday, Sep 26, 2022 - 01:16 PM (IST)

ਪਾਕਿ ਮੰਤਰੀ ਮਰੀਅਮ ਔਰੰਗਜ਼ੇਬ ਦੀ ਲੰਡਨ 'ਚ ਹੋਈ ਫਜੀਹਤ, ਲੋਕਾਂ ਨੇ ਘੇਰ 'ਚੋਰਨੀ, ਚੋਰਨੀ' ਦੇ ਲਾਏ ਨਾਅਰੇ

ਇਸਲਾਮਾਬਾਦ (ਏ.ਐਨ.ਆਈ.): ਪਾਕਿਸਤਾਨ ਦੇ ਸੂਚਨਾ ਮੰਤਰੀ ਅਤੇ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਔਰੰਗਜ਼ੇਬ ਦਾ ਲੰਡਨ 'ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਕੌਫੀ ਸ਼ਾਪ 'ਤੇ ਗਈ ਮੰਤਰੀ ਨੂੰ ਉਥੇ ਰਹਿੰਦੇ ਪਾਕਿਸਤਾਨੀਆਂ ਨੇ ਘੇਰ ਲਿਆ ਅਤੇ ਉਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਪਾਕਿਸਤਾਨ 'ਚ ਹੜ੍ਹ ਕਾਰਨ ਹੋਈ ਤਬਾਹੀ ਤੋਂ ਬਹੁਤ ਦੁਖੀ ਸਨ ਅਤੇ ਉਨ੍ਹਾਂ ਨੇ ਇਸੇ ਕਾਰਨ ਮਰੀਅਮ ਦੀ ਆਲੋਚਨਾ ਕੀਤੀ।

 

ਚੋਰਨੀ-ਚੋਰਨੀ ਦੇ ਲਾਏ ਨਾਅਰੇ 

ਇੰਟਰਨੈੱਟ 'ਤੇ ਵਾਇਰਲ ਹੋਈ ਵੀਡੀਓ 'ਚ ਵਿਦੇਸ਼ਾਂ 'ਚ ਰਹਿੰਦੇ ਪਾਕਿਸਤਾਨੀਆਂ ਨੂੰ ਮੰਤਰੀ ਮਰੀਅਮ ਔਰੰਗਜ਼ੇਬ ਦੀ ਘੇਰਾਬੰਦੀ ਕਰਦੇ ਦੇਖਿਆ ਜਾ ਸਕਦਾ ਹੈ। ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਉਹ ਪਾਕਿਸਤਾਨ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਦੌਰਾਨ ਵਿਦੇਸ਼ ਯਾਤਰਾ ਲਈ ਮੰਤਰੀ ਦੀ ਆਲੋਚਨਾ ਕਰ ਰਹੇ ਸਨ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਦਾ ਪਿੱਛਾ ਕਰ ਰਹੇ ਪਾਕਿਸਤਾਨੀ ਲੋਕਾਂ ਨੇ ਸੜਕਾਂ 'ਤੇ 'ਚੋਰਨੀ, ਚੋਰਨੀ' ਦੇ ਨਾਅਰੇ ਵੀ ਲਾਏ।

 

ਇਮਰਾਨ ਖਾਨ ਦੇ ਸਮਰਥਕਾਂ ਨੇ ਘੇਰੀ 

ਰਿਪੋਰਟ ਮੁਤਾਬਕ ਮਰੀਅਮ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੇ ਇਕ ਦੁਕਾਨ 'ਚ ਘੇਰ ਲਿਆ ਸੀ। ਵੀਡੀਓ 'ਚ ਇਕ ਔਰਤ ਔਰੰਗਜ਼ੇਬ ਨੂੰ ਕਹਿ ਰਹੀ ਸੀ ਕਿ ਟੈਲੀਵਿਜ਼ਨ 'ਤੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇੱਥੇ ਉਹ ਸਿਰ 'ਤੇ ਦੁਪੱਟਾ ਨਹੀਂ ਪਹਿਨਦੀ।ਡਾਨ ਦੀ ਇਕ ਰਿਪੋਰਟ ਮੁਤਾਬਕ ਇਸ ਦੌਰਾਨ ਮਰੀਅਮ ਨਾਲ ਮੌਜੂਦ ਇੱਕ ਮੰਤਰੀ ਨੇ ਦਖਲ ਦਿੱਤਾ ਅਤੇ ਸੰਜਮ ਨਾਲ ਸਥਿਤੀ ਨੂੰ ਸੰਭਾਲਿਆ। ਪਾਕਿਸਤਾਨੀ ਪੱਤਰਕਾਰ ਸਈਅਦ ਤਲਤ ਹੁਸੈਨ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ ਵਿੱਚ ਮਰੀਅਮ ਕਹਿੰਦੀ ਹੈ ਕਿ ਉਹ ਪੀਟੀਆਈ ਪ੍ਰਧਾਨ ਇਮਰਾਨ ਖਾਨ ਦੀ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਦਾ ਸਾਡੇ ਭੈਣਾਂ-ਭਰਾਵਾਂ 'ਤੇ ਪ੍ਰਭਾਵ ਦੇਖ ਕੇ ਦੁਖੀ ਹੈ।

 

ਪੜ੍ਹੋ ਇਹ ਅਹਿਮ ਖ਼ਬਰ-ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਦੇ ਨਾਮ ਸੌਂਪਿਆ ਪੱਤਰ

ਉਸਨੇ ਇਹ ਵੀ ਕਿਹਾ ਕਿ ਉਹ ਇਸ ਆਲੋਚਨਾ ਕਰਨ ਵਾਲੀ ਭੀੜ ਦੇ ਹਰ ਸਵਾਲ ਦਾ ਜਵਾਬ ਦੇਵੇਗੀ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਲੰਡਨ ਵਿਚ ਅਜਿਹੇ ਪਰੇਸ਼ਾਨੀ ਅਤੇ ਝੂਠ ਨਾਲ ਨਜਿੱਠਣ ਲਈ ਮਰੀਅਮ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਟਵੀਟ ਕੀਤਾ ਕਿ 'ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸ਼ਿਸ਼ਟਾਚਾਰ ਅਤੇ ਸੰਜਮ ਨਾਲ ਸਾਹਮਣਾ ਕਰਨ ਲਈ ਮਰੀਅਮ ਨੂੰ ਸਲਾਮ।ਦੇਸ਼ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੀ ਟਵੀਟ ਕਰਕੇ ਕਿਹਾ ਕਿ ਕੁਝ ਲੋਕ ਬ੍ਰਿਟੇਨ ਜਾ ਕੇ ਵੀ ਨਹੀਂ ਬਦਲੇ ਹਨ। ਉਥੇ ਰਹਿੰਦੇ ਪਾਕਿਸਤਾਨੀ ਸਾਡੇ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੀ ਨੁਮਾਇੰਦਗੀ ਕਰ ਰਹੇ ਹਨ। ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਇਸ ਘਟਨਾ ਨੂੰ ਪੀਟੀਆਈ ਦੇ ਗੁੰਡਿਆਂ ਦੀ ਸ਼ਰਮਨਾਕ ਅਤੇ ਨਿੰਦਣਯੋਗ ਕਾਰਵਾਈ ਦੱਸਿਆ ਹੈ।

 


author

Vandana

Content Editor

Related News