H-1B ਮਾਲਕਾਂ ਲਈ ਵੱਡੀ ਜਿੱਤ, ''ਮਾਰਕੀਟ ਖੋਜ ਵਿਸ਼ਲੇਸ਼ਕਾਂ'' ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਿਲੀ ਮਨਜ਼ੂਰੀ

Friday, Oct 29, 2021 - 02:03 PM (IST)

H-1B ਮਾਲਕਾਂ ਲਈ ਵੱਡੀ ਜਿੱਤ, ''ਮਾਰਕੀਟ ਖੋਜ ਵਿਸ਼ਲੇਸ਼ਕਾਂ'' ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਿਲੀ ਮਨਜ਼ੂਰੀ

ਵਾਸ਼ਿੰਗਟਨ (ਭਾਸ਼ਾ)- ਐੱਚ-1ਬੀ ਰੁਜ਼ਗਾਰਦਾਤਾਵਾਂ ਨੂੰ ਇੱਕ ਵੱਡੀ ਜਿੱਤ ਦਿਵਾਉਂਦੇ ਹੋਏ ਸੰਘੀ ਅਦਾਲਤ ਨੇ ਇੱਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਹੁਣ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਯੋਗ ਠਹਿਰਾਉਣ 'ਤੇ ਸਹਿਮਤ ਹੋ ਗਈ ਹੈ। ਇਸ ਨਾਲ ਐਚ.ਬੀ. ਵੀਜ਼ਾ ਧਾਰਕਾਂ ਲਈ ਕਿਸੇ ਹੋਰ ਵਿਦੇਸ਼ੀ ਪੇਸ਼ੇ ਵਿੱਚ ਦਾਖਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। 

ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਲੇਬਰ ਡਿਪਾਰਟਮੈਂਟ ਯੂਐਸ ਜੌਬ ਮਾਰਕੀਟ ਵਿੱਚ ਸੈਂਕੜੇ ਕਿੱਤਿਆਂ ਨੂੰ ਸੂਚੀਬੱਧ ਕਰ ਰਿਹਾ ਹੈ, ਜਿਸ ਦੇ ਤਹਿਤ USCIS ਦਾ ਕਹਿਣਾ ਹੈ ਕਿ ਉਹ ਮਾਰਕੀਟ ਖੋਜ ਵਿਸ਼ਲੇਸ਼ਕ 'ਵਿਸ਼ੇਸ਼ ਪੇਸ਼ੇ' ਵਜੋਂ ਯੋਗ ਨਹੀਂ ਹਨ। ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਵਿੱਚ ਇੱਕ ਸੰਘੀ ਜ਼ਿਲ੍ਹਾ ਅਦਾਲਤ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੰਪਨੀਆਂ ਹੁਣ USCIS ਤੋਂ ਉਨ੍ਹਾਂ ਦੀਆਂ ਅਸਵੀਕਾਰ ਕੀਤੀਆਂ ਵੀਜ਼ਾ ਅਰਜ਼ੀਆਂ 'ਤੇ ਦੁਬਾਰਾ ਫ਼ੈਸਲਾ ਕਰਨ ਲਈ ਬੇਨਤੀ ਕਰ ਸਕਦੀਆਂ ਹਨ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਵਕੀਲ (ਬਿਜ਼ਨਸ ਇਮੀਗ੍ਰੇਸ਼ਨ) ਲੇਸਲੀ ਕੇ ਡੇਲਨ ਨੇ ਕਿਹਾ,"ਇਹ ਸਮਝੌਤਾ ਇੱਕ ਬਹੁਤ ਹੀ ਮਹੱਤਵਪੂਰਨ ਜਿੱਤ ਹੈ ਜਿਸ ਨਾਲ ਉਨ੍ਹਾਂ ਸੈਂਕੜੇ ਅਮਰੀਕੀ ਕਾਰੋਬਾਰਾਂ ਅਤੇ ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੂੰ ਉਹ ਨਿਯੁਕਤ ਕਰਨਾ ਚਾਹੁੰਦੇ ਹਨ।" 

ਪੜ੍ਹੋ ਇਹ ਅਹਿਮ ਖਬਰ -ਮਾਣ ਦੀ ਗੱਲ, ਇਟਲੀ ਦੇ ਰਾਸ਼ਟਰਪਤੀ ਨੇ ਪੰਜਾਬ ਦੀ ਧੀ ਨੂੰ ਕੀਤਾ ਸਨਮਾਨਿਤ 

ਇਹ ਸਮਝੌਤਾ ਅਮਰੀਕੀ ਉਦਯੋਗਾਂ ਨੂੰ ਉਨ੍ਹਾਂ ਦੀਆਂ ਐੱਚ-1ਬੀ ਮਾਰਕੀਟ ਵਿਸ਼ਲੇਸ਼ਕ ਪਟੀਸ਼ਨਾਂ ਨੂੰ ਮਨਜ਼ੂਰੀ ਦੇਣ ਦਾ ਇੱਕ ਹੋਰ ਮੌਕਾ ਪ੍ਰਦਾਨ ਕਰੇਗਾ। ਇਸ ਸੰਬੰਧ ਵਿਚ ਅਮੇਰਿਕਨ ਇਮੀਗ੍ਰੇਸ਼ਨ ਕੌਂਸਲ, ਅਮੇਰਿਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਅਤੇ ਫੰਡ ਕੰਪਨੀਆਂ ਵਾਨ ਦੇਰ ਹਾਉਤ ਐੱਲ.ਐੱਲ.ਪੀ., ਬੇਰੀ ਐਪਮਮੈਨ ਐਂਡ ਲੇਡੇਨ ਐੱਲ.ਐੱਲ.ਪੀ. ਅਤੇ ਕੱਕ ਬੈਕਸਟਰ ਇਮੀਗ੍ਰੇਸ਼ਨ ਨੇ ਮੁਕੱਦਮਾ ਦਾਇਰ ਕੀਤਾ ਸੀ। ਬੇਰੀ ਐਪਲਮੈਨ ਅਤੇ ਲੀਡੇਨ ਐੱਲ.ਐੱਲ.ਪੀ. ਦੇ ਸਹਿਭਾਗੀ ਜੈੱਫ ਜੋਸਫ਼ ਨੇ ਕਿਹਾ ਕਿ ਸੌਦੇ ਨੇ ਆਖਰਕਾਰ ਇੱਕ ਮੁੱਦਾ ਹੱਲ ਕਰ ਦਿੱਤਾ ਹੈ ਜਿਸ ਲਈ ਇਮੀਗ੍ਰੇਸ਼ਨ ਵਕੀਲ ਸਾਲਾਂ ਤੋਂ ਸਰਕਾਰ ਨਾਲ ਲੜ ਰਹੇ ਸਨ।
 


author

Vandana

Content Editor

Related News