ਸੇਵਨ ਤੋਂ 12 ਘੰਟੇ ਬਾਅਦ ਵੀ ਰਹਿੰਦਾ ਹੈ ''ਭੰਗ'' ਦਾ ਨਸ਼ਾ, ਪੀ ਕੇ ਨਾ ਚਲਾਓ ਗੱਡੀ

Wednesday, Jan 15, 2020 - 05:19 PM (IST)

ਸੇਵਨ ਤੋਂ 12 ਘੰਟੇ ਬਾਅਦ ਵੀ ਰਹਿੰਦਾ ਹੈ ''ਭੰਗ'' ਦਾ ਨਸ਼ਾ, ਪੀ ਕੇ ਨਾ ਚਲਾਓ ਗੱਡੀ

ਨਿਊਯਾਰਕ- ਮਾਰੀਜੁਆਨਾ ਜਿਹੇ ਨਸ਼ੀਲੇ ਪਦਾਰਥ ਦਾ ਸੇਵਨ ਡਰਾਈਵਿੰਗ ਸਮਰਥਾ ਨੂੰ ਪ੍ਰਭਾਵਿਤ ਕਰਦਾ ਹੈ। ਡਰੱਗ ਐਂਡ ਅਲਕੋਹਲ ਡਿਪੇਂਡੇਂਸ ਨਾਂ ਦੀ ਮੈਗੇਜ਼ੀਨ ਵਿਚ ਪ੍ਰਕਿਸ਼ਿਤ ਇਕ ਰਿਸਰਚ ਦੇ ਮੁਤਾਬਕ ਨਸ਼ੀਲੇ ਪਦਾਰਥ ਦੇ ਸੇਵਨ ਦੇ 12 ਘੰਟੇ ਬੀਤ ਜਾਣ ਤੋਂ ਬਾਅਦ ਵੀ ਇਸ ਦਾ ਅਸਰ ਬਣਿਆ ਰਹਿੰਦਾ ਹੈ।

ਰਿਸਰਚ ਮੁਤਾਬਕ ਜੇਕਰ ਭੰਗ-ਗਾਂਜਾ ਦਾ ਸੇਵਨ ਨਾ ਕਰਨ ਵਾਲਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਨਸ਼ੇ ਦੀ ਆਦਤ ਦੇ ਸ਼ਿਕਾਰ ਲੋਕਾਂ ਦੀ ਡਰਾਈਵਿੰਗ ਸਮਰਥਾ ਬਿਲਕੁਲ ਖਰਾਬ ਹੁੰਦੀ ਹੈ। ਹਾਲਾਂਕਿ ਡਰਾਈਵਿੰਗ 'ਤੇ ਨਸ਼ੇ ਦੇ ਅਸਰ ਦੇ ਮਾਮਲੇ ਵਿਚ ਬਹੁਤ ਰਿਸਰਚ ਕੀਤੀ ਗਈ ਹੈ। ਬੋਸਟਨ ਦੇ ਕੁਝ ਲੋਕਾਂ ਦੇ ਇਕ ਸਮੂਹ ਨੇ ਸਲਾਹ ਦਿੱਤੀ ਕਿ ਮਾਰੀਜੁਆਨਾ ਦੀ ਵਰਤੋਂ ਦਾ 12 ਘੰਟੇ ਦੇ ਬਾਅਦ ਵੀ ਅਸਰ ਬਣਿਆ ਰਹਿੰਦਾ ਹੈ ਤੇ ਡਰਾਈਵਿੰਗ ਸਮਰਥਾ ਨੂੰ ਪ੍ਰਭਾਵਿਤ ਕਰਦਾ ਹੈ। ਮੈਕਲੀਅਨ ਹਸਪਤਾਲ ਨੇ ਇਕ ਅਧਿਐਨ ਕਰਵਾਇਆ, ਜਿਸ ਨੂੰ ਡਰੱਗ ਐਂਡ ਡਿਪੇਂਡੇਂਸ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ਰਿਸਰਚ ਵਿਚ ਮਾਰੀਜੁਆਨਾ ਦਾ ਸੇਵਨ ਨਾ ਕਰਨ ਵਾਲੇ ਤੇ ਸੇਵਨ ਕਰਨ ਵਾਲੇ ਲੋਕਾਂ ਨੂੰ ਰੱਖਿਆ ਗਿਆ। ਇਸ ਦਾ ਸੇਵਨ ਕਰਨ ਵਾਲਿਆਂ ਨੂੰ ਦੋ ਸਮੂਹਾਂ ਵਿਚ ਵੰਡ ਦਿੱਤਾ ਗਿਆ। ਇਸ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ 16 ਸਾਲ ਦੀ ਉਮਰ ਤੋਂ ਪਹਿਲਾਂ ਇਸ ਦਾ ਸੇਵਨ ਕਰਨ ਲੱਗੇ ਸਨ ਜਾਂ ਬਾਅਦ ਵਿਚ। ਕੋਲੋਰਾਡੋ ਆਵਾਜਾਈ ਵਿਭਾਗ ਦੇ ਟ੍ਰੈਫਿਕ ਸੇਫਟੀ ਕਮਿਊਨਿਕੇਸ਼ਨ ਮੈਨੇਜਰ ਸੈਮ ਕੋਲ ਨੇ ਕਿਹਾ ਕਿ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਉਹ ਮਾਰੀਜੁਆਨਾ ਦੇ ਨਸ਼ੇ ਵਿਚ ਡਰਾਈਵਿੰਗ ਕਿਉਂ ਕਰਦੇ ਹਨ ਤੇ ਅਸੀਂ ਇਸ ਨੂੰ ਰੋਕਣ ਦੇ ਲਈ ਕੀ ਕਰ ਸਕਦੇ ਹਾਂ।

ਕੈਨੇਡਾ ਵਿਚ ਇਸ ਦੀ ਵਿਕਰੀ ਤੇ ਸੇਵਨ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਕੈਨੇਡਾ ਦੀ ਸੰਸਦ ਨੇ ਜੂਨ 2018 ਵਿਚ ਇਸ ਨੂੰ ਮਾਨਤਾ ਦਿੱਤੀ ਤੇ ਇਸ ਦੀ ਵਿਕਰੀ ਨੂੰ ਕਾਨੂੰਨੀ ਤੌਰ 'ਤੇ ਜੁਰਮ ਨਹੀਂ ਦੱਸਿਆ। ਕੈਨੇ ਤੋਂ ਪਹਿਲਾਂ ਉਰੁਗਵੇ ਇਕਲੌਤਾ ਅਜਿਹਾ ਦੇਸ਼ ਸੀ ਜਿਥੇ ਇਸ ਨਸ਼ੇ ਦੀ ਵਰਤੋਂ ਕਰਨਾ ਕਾਨੂੰਨੀ ਤੌਰ 'ਤੇ ਸਹੀ ਹੈ।


author

Baljit Singh

Content Editor

Related News